ਜੰਮੂ-ਕਸ਼ਮੀਰ ’ਚ ਨਿਗੀਨ ਝੀਲ ’ਚ ਅੱਗ ਲੱਗਣ ਨਾਲ 7 ‘ਹਾਊਸਬੋਟ’ ਸੜ ਕੇ ਹੋਈਆਂ ਸੁਆਹ

Monday, Apr 04, 2022 - 10:12 AM (IST)

ਸ਼੍ਰੀਨਗਰ (ਭਾਸ਼ਾ)– ਜੰਮੂ-ਕਸ਼ਮੀਰ ਵਿਚ ਸੋਮਵਾਰ ਤੜਕੇ ਪ੍ਰਸਿੱਧ ਨਿਗੀਨ ਝੀਲ ’ਚ ਅੱਗ ਲੱਗਣ ਨਾਲ 7 ‘ਹਾਊਸਬੋਟ’ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਝੀਲ ’ਤੇ ਨਿਗੀਨ ਕਲੱਬ ਦੇ ਪਿਛਲੇ ਹਿੱਸੇ ’ਚ ਇਕ ‘ਹਾਊਸਬੋਟ’ ’ਚ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਨੇੜੇ ਦੇ ਹਾਊਸਬੋਟ ’ਚ ਫੈਲ ਗਈ, ਜਿਸ ਨਾਲ ਇਹ ਤੈਰਦੇ ਹੋਟਲ ਸੜ ਕੇ ਸੁਆਹ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਘਟਨਾ ਵਿਚ ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਕਾਰਨ ਕਰੋੜਾਂ ਰੁਪਏ ਦੀ ਸੰਪਤੀ ਨੁਕਸਾਨੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।

ਅਧਿਕਾਰੀਆਂ ਨੇ ਕਿਹਾ, ''ਇਸ ਘਟਨਾ 'ਚ ਹੁਣ ਤੱਕ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਾਊਸਬੋਟ ਸੀਡਰਸ (ਦੀਓਦਾਰ) ਦੀ ਲੱਕੜ ਦੇ ਬਣੇ ਲਗਜ਼ਰੀ ਫਲੋਟਿੰਗ ਟਿਕਾਣੇ ਹਨ। ਸ਼੍ਰੀਨਗਰ ਵਿਚ ਡਲ ਅਤੇ ਨਿਗੀਨ ਝੀਲਾਂ ਸੈਲਾਨੀਆਂ ਦੇ ਸੁਫ਼ਨਿਆਂ ਦੇ ਸਥਾਨ ਹਨ। ਅੱਗ ਦੀ ਘਟਨਾ ਵਿਚ ਤਬਾਹ ਹੋਈਆਂ ਹਾਊਸਬੋਟਾਂ ’ਚ ‘ਨਿਊ ਜਰਸੀ’, ‘ਨਿਊ ਮਹਾਰਾਜਾ ਪੈਲੇਸ’, ‘ਇੰਡੀਆ ਪੈਲੇਸ’, ‘ਰਾਇਲ ਪੈਰਾਡਾਈਜ਼’, ‘ਲਿਲੀ ਆਫ ਵਰਲਡ’, ‘ਯੰਗ ਸਵਿਫਟ’ ਅਤੇ ‘ਫਲੋਰਾ’ ਸ਼ਾਮਲ ਹਨ।


Tanu

Content Editor

Related News