ਦਿੱਲੀ ਮੈਟਰੋ ਦੀ ਰੈੱਡ ਲਾਈਨ ''ਤੇ ਤਕਨੀਕੀ ਖ਼ਰਾਬੀ ਕਾਰਨ ਸੇਵਾਵਾਂ ਪ੍ਰਭਾਵਿਤ
Saturday, Aug 24, 2024 - 10:18 AM (IST)
ਨਵੀਂ ਦਿੱਲੀ (ਭਾਸ਼ਾ) - ਦਿੱਲੀ ਮੈਟਰੋ ਦੀ ਰੈੱਡ ਲਾਈਨ 'ਤੇ ਸ਼ਨੀਵਾਰ ਸਵੇਰੇ ਤਕਨੀਕੀ ਖ਼ਰਾਬੀ ਕਾਰਨ ਦਿਲਸ਼ਾਦ ਗਾਰਡਨ ਅਤੇ ਸ਼ਾਹਦਰਾ ਵਿਚਾਲੇ ਸੇਵਾਵਾਂ 'ਚ ਦੇਰੀ ਹੋਈ। ਇਸ ਗੱਲ ਦੀ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਵਲੋਂ ਦਿੱਤੀ ਗਈ ਹੈ। ਦੱਸ ਦੇਈਏ ਕਿ ਦਿੱਲੀ ਮੈਟਰੋ ਦੀ ਲਾਲ ਲਾਈਨ ਰਾਸ਼ਟਰੀ ਰਾਜਧਾਨੀ ਵਿੱਚ ਰਿਠਾਲਾ ਨੂੰ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿੱਚ ਨਵੇਂ ਬੱਸ ਸਟੈਂਡ ਨਾਲ ਜੋੜਦੀ ਹੈ। ਡੀਐੱਮਆਰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਦਿਲਸ਼ਾਦ ਗਾਰਡਨ ਅਤੇ ਸ਼ਾਹਦਰਾ ਵਿਚਕਾਰ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਹੋਰ ਸਾਰੀਆਂ ਲਾਈਨਾਂ 'ਤੇ ਸੇਵਾਵਾਂ ਆਮ ਵਾਂਗ ਹਨ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8