CRPF ਜਵਾਨਾਂ ਨੂੰ CM ਬੋਲੇ- ਲੋਕਾਂ ਦੀ ਸੇਵਾ ਕਰੋ, ਭਲਾਈ ਲਈ ਲਓ ਫੈਸਲੇ
Thursday, Mar 06, 2025 - 01:50 PM (IST)

ਗੁਰੂਗ੍ਰਾਮ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੇ ਨਵੇਂ ਨਿਯੁਕਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਅਤੇ ਅਜਿਹੇ ਫ਼ੈਸਲੇ ਲੈਣ ਜੋ ਉਨ੍ਹਾਂ ਦੀ ਭਲਾਈ ਲਈ ਹੋਣ। ਮੁੱਖ ਮੰਤਰੀ ਨੇ ਇੱਥੇ ਕਾਦਰਪੁਰ ਸਥਿਤ ਸਿਖਲਾਈ ਅਕਾਦਮੀ ਵਿਚ CRPF ਦੇ ਟ੍ਰੇਨੀ ਅਧਿਕਾਰੀਆਂ ਦੇ 55ਵੇਂ ਬੈਂਚ ਦੀ 'ਪਾਸਿੰਗ ਆਊਟ ਪਰੇਡ' ਵਿਚ ਮੁੱਖ ਮਹਿਮਾਨ ਸਨ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤੁਹਾਡੀ ਜ਼ਿੰਦਗੀ ਦਾ ਨਵਾਂ ਅਧਿਆਏ ਹੈ। ਮੈਂ ਤੁਹਾਡੇ ਸਫਲ ਅਤੇ ਚੁਣੌਤੀਪੂਰਨ ਕਰੀਅਰ ਦੀ ਕਾਮਨਾ ਕਰਦਾ ਹਾਂ। ਮੁੱਖ ਮੰਤਰੀ ਸੈਣੀ ਨੇ ਨੌਜਵਾਨ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਰਾਸ਼ਟਰੀ ਝੰਡਾ ਫੜਦੇ ਹੋਏ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸੇਵਾ ਲੋਕਾਂ ਦੀ ਭਲਾਈ ਲਈ ਹੈ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਹਰ ਫੈਸਲੇ ਦਾ ਡੂੰਘਾ ਪ੍ਰਭਾਵ ਹੁੰਦਾ ਹੈ ਅਤੇ ਇਸ ਲਈ ਤੁਹਾਨੂੰ ਉਸ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਨਾ ਸਿਰਫ਼ ਅਪਰਾਧੀਆਂ ਨੂੰ ਫੜਨਾ ਹੈ ਸਗੋਂ ਸਮਾਜ ਵਿਚ ਸਦਭਾਵਨਾ ਨੂੰ ਵੀ ਯਕੀਨੀ ਬਣਾਉਣਾ ਹੈ।