'ਗਲੋਬਲ ਵਾਰਮਿੰਗ' ਦੌਰਾਨ ਸਤੰਬਰ ਮਹੀਨੇ ਨੇ ਚਿੰਤਾ 'ਚ ਪਾਏ ਮੌਸਮ ਵਿਗਿਆਨੀ, ਚਿਤਾਵਨੀ ਜਾਰੀ
Friday, Oct 06, 2023 - 11:26 AM (IST)

ਨਵੀਂ ਦਿੱਲੀ (ਭਾਸ਼ਾ)- ਯੂਰਪੀ ਸੰਘ ਵਲੋਂ ਵਿੱਤ ਪੋਸ਼ਿਤ 'ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ' ਦਾ ਕਹਿਣਾ ਹੈ ਕਿ ਇਸ ਸਾਲ ਸਤੰਬਰ ਹੁਣ ਤੱਕ ਰਿਕਾਰਡ ਸਭ ਤੋਂ ਗਰਮ ਸਤੰਬਰ ਦਾ ਮਹੀਨਾ ਰਿਹਾ। ਇਸ ਸਾਲ ਸਤੰਬਰ 'ਚ ਔਸਤ ਸਤਿਹ ਹਵਾ ਤਾਪਮਾਨ ਯਾਨੀ ਸਤਿਹ ਦੇ ਨੇੜੇ ਮੌਜੂਦ ਹਵਾ ਦਾ ਔਸਤ ਤਾਪਮਾਨ 16.38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ 1991-2020 'ਚ ਇਸ ਮਹੀਨੇ 'ਚ ਦਰਜ ਔਸਤ ਤਾਪਮਾਨ ਤੋਂ 0.93 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਪਿਛਲੇ 4 ਮਹੀਨੇ ਹੁਣ ਤੱਕ ਦੇ ਰਿਕਾਰਡ 'ਚ ਸਭ ਤੋਂ ਗਰਮ ਰਹੇ ਅਤੇ 2023 ਸਭ ਤੋਂ ਗਰਮ ਸਾਲ ਵਜੋਂ ਦਰਜ ਹੋਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ। 'ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ' (ਸੀ3ਐੱਸ) ਅਨੁਸਾਰ ਸਤੰਬਰ 2023 'ਚ ਔਸਤ ਸਤਿਹ ਹਵਾ ਤਾਪਮਾਨ ਪਿਛਲੇ ਸਭ ਤੋਂ ਗਰਮ ਸਤੰਬਰ 2020 ਦੇ ਤਾਪਮਾਨ ਤੋਂ 0.5 ਡਿਗਰੀ ਸੈਲਸੀਅਸ ਵੱਧ ਸੀ। ਸੀ3ਐੱਸ ਨੇ ਦੱਸਿਆ ਕਿ 1850 ਤੋਂ 1990 ਦਰਮਿਆਨ ਦਰਜ ਸਤੰਬਰ ਦੇ ਔਸਤ ਤਾਪਮਾਨ ਦੇ ਮੁਕਾਬਲੇ ਸਤੰਬਰ 2023 ਦਾ ਔਸਤ ਤਾਪਮਾਨ 1.75 ਡਿਗਰੀ ਸੈਲਸੀਅਸ ਵੱਧ ਰਿਹਾ।
ਇਹ ਵੀ ਪੜ੍ਹੋ : ਠੇਕੇਦਾਰ ਨੇ ਨਹੀਂ ਦਿੱਤਾ ਕਮਿਸ਼ਨ, ਅੱਗ ਬਬੂਲੇ ਹੋਏ ਭਾਜਪਾ ਨੇਤਾ ਨੇ ਪੁਟਵਾ ਦਿੱਤੀ ਸੜਕ
ਸਾਲ 1850 ਤੋਂ 1900 ਦੇ ਔਸਤ ਤਾਪਮਾਨ ਨੂੰ ਹਮੇਸ਼ਾ ਉਦਯੋਗਿਕ ਕ੍ਰਾਂਤੀ ਤੋਂ ਪਹਿਲੇ ਦੇ ਕਾਲ ਲਈ ਤਾਪਮਾਨ ਦਾ ਮਾਨਕ ਮੰਨਿਆ ਜਾਂਦਾ ਹੈ। ਸੀ3ਐੱਸ ਅਨੁਸਾਰ ਇਸ ਸਾਲ ਜਨਵਰੀ ਤੋਂ ਸਤੰਬਰ ਦਰਮਿਆਨ ਗਲੋਬਲ ਤਾਪਮਾਨ ਔਸਤ ਤੋਂ 0.52 ਡਿਗਰੀ ਸੈਲਸੀਅਸ ਵੱਧ ਰਿਹਾ, ਜਦੋਂ ਕਿ 2016 ਦੀ ਇਸੇ ਮਿਆਦ ਦੇ ਮੁਕਾਬਲੇ ਇਹ ਤਾਪਮਾਨ 0.05 ਡਿਗਰੀ ਸੈਲਸੀਅਸ ਵੱਧ ਹੈ। ਵਿਗਿਆਨੀਆਂ ਦਾ ਕਹਿਮਾ ਹੈ ਕਿ ਪਿਛਲੇ 4 ਮਹੀਨਿਆਂ 'ਚ ਅਸਾਧਰਨ ਤੌਰ 'ਤੇ ਗਲੋਬਲ ਔਸਤ ਤਾਪਮਾਨ ਵੱਧ ਰਿਹਾ ਅਤੇ ਹਰ ਮਹੀਨੇ ਵੱਡੇ ਅੰਤਰ ਨਾਲ ਨਵਾਂ ਰਿਕਾਰਡ ਬਣਿਆ। ਅਮਰੀਕਾ ਤੋਂ ਸੰਚਾਲਿਤ ਗੈਰ-ਲਾਭਕਾਰੀ ਸੰਗਠਨ 'ਬਰਕਲੇ ਅਰਥ' ਦੇ ਖੋਜਕਰਤਾਵਾਂ ਨੇ ਕਿਹਾ ਕਿ ਲੰਬੀ ਮਿਆਦ ਤੱਕ ਗਰਮੀ ਮਨੁੱਖੀ ਗਤੀਵਿਧੀਆਂ ਅਤੇ ਕੁਦਰਤੀ ਕਾਰਨਾਂ ਦੇ ਮੇਲ ਦਾ ਨਤੀਜਾ ਹੈ। 'ਬਰਕਲੇ ਅਰਥ' ਨੇ ਦੱਸਿਆ ਕਿ 'ਮਨੁੱਕ ਜਨਿਤ 'ਗਲੋਬਲ ਵਾਰਮਿੰਗ' ਤੋਂ ਧਰਤੀ ਦਾ ਤਾਪਮਾਨ ਹਰੇਕ ਦਹਾਕੇ 0.19 ਡਿਗਰੀ ਸੈਲਸੀਅਸ ਦੀ ਦਰ ਨਾਲ ਵੱਧ ਰਿਹਾ ਹੈ। ਇਹ ਵਾਤਾਵਰਣ 'ਚ ਗ੍ਰੀਨ ਗੈਸ ਨਿਕਾਸ ਖ਼ਾਸ ਤੌਰ 'ਤੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਦਾ ਨਤੀਜਾ ਹੈ। ਲੰਬੇ ਸਮੇਂ ਦੇ ਤਾਪਮਾਨ ਵਾਧੇ ਲਈ ਇਹ ਮੁੱਖ ਕਾਰਕ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8