ਜੰਮੂ-ਕਸ਼ਮੀਰ ’ਚ ਵੱਖਵਾਦੀ ਨੇਤਾ ਅਸ਼ਰਫ ਸਹਰਾਈ ਦਾ ਦੇਹਾਂਤ
Wednesday, May 05, 2021 - 05:57 PM (IST)
ਜੰਮੂ– ਜੰਮੂ-ਕਸ਼ਮੀਰ ’ਚ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਤਹਿਤ ਪਿਛਲੇ ਸਾਲ ਜੁਲਾਈ ’ਚ ਹਿਰਾਸਤ ’ਚ ਲਏ ਗਏ ਵੱਖਵਾਦੀ ਨੇਤਾ ਮੁਹੰਮਦ ਅਸ਼ਰਫ ਸਹਰਾਈ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਹ 77 ਸਾਲ ਦੇ ਸਨ। ਸਹਰਾਈ ਹੁਰੀਅਤ ਕਾਨਫਰੰਸ ਦੇ ਕੱਟਰਪੰਥੀ ਧੜੇ ਦੇ ਨੇਤਾਂ ਸੈਯਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਮੰਨੇ ਜਾਂਦੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੀ ਸ਼ਾਮ ਨੂੰ ਸਹਰਾਈ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਸੀ। ਗਿਲਾਨੀ ਦੇ ਸਥਾਨ ’ਤੇ ਤਹਰੀਕ-ਏ-ਹੁਰੀਅਤ ਦਾ ਪ੍ਰਧਾਨ ਬਣਨ ਵਾਲੇ ਸਹਰਾਈ ਦੀ ਕੋਵਿਡ-19 ਰੈਪਿਡ ਐਂਟੀਜਨ ਜਾਂਚ ਕੀਤੀ ਗਈ ਜਿਸ ਵਿਚ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਦੀ ਆਰ.ਟੀ. ਪੀ.ਸੀ.ਆਰ. ਜਾਂਚ ਦੀ ਰਿਪੋਰਟ ਦਾ ਇੰਤਜ਼ਾਰ ਹੈ।
ਅਧਿਕਾਰੀਆਂ ਮੁਤਾਬਕ, ਸਹਰਾਈ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋ ਰਹੀ ਸੀ ਅਤੇ ਉਨ੍ਹਾਂ ਦਾ ਆਕਸੀਜਨ ਲੈਵਲ ਵੀ ਘੱਟ ਸੀ। ਉਨ੍ਹਾਂ ’ਚ ਕੋਵਿਡ-19 ਵਰਗੇ ਲੱਛਣ ਸਨ।