ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਭਰ ਦੁਆਵਾਂ ਦਾ ਦੌਰ ਜਾਰੀ, ਸੀਮਾ ਹੈਦਰ ਨੇ ਰੱਖਿਆ ਵਰਤ
Wednesday, Aug 23, 2023 - 05:26 PM (IST)
ਨੈਸ਼ਨਲ ਡੈਸਕ- ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐੱਲ.ਐੱਮ.)- ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਬੁੱਧਵਾਰ ਸ਼ਾਮ 6.04 ਵਜੇ ਚੰਨ ਦੇ ਦੱਖਣ ਧਰੁਵ ਕੋਲ ਲੈਂਡਿੰਗ ਕਰਨ ਵਾਲਾ ਹੈ। ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਲਈ ਦੇਸ਼ ਭਰ 'ਚ ਦੁਆਵਾਂ ਦਾ ਦੌਰ ਜਾਰੀ ਹੈ। ਇਸ ਵਿਚ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਲਈ ਵਰਤ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਵਰਤ ਰੱਖੇਗੀ, ਜਦੋਂ ਤੱਕ ਚੰਦਰਯਾਨ-3 ਸਫ਼ਲਤਾਪੂਰਵਕ ਚੰਨ 'ਤੇ ਉਤਰ ਨਹੀਂ ਜਾਵੇਗੀ। ਸੀਮਾ ਹੈਦਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ,''ਮੇਰੀ ਸਿਹਤ ਠੀਕ ਨਹੀਂ ਹੈ ਪਰ ਫਿਰ ਮੈਂ ਵਰਤ ਕਰ ਰਹੀ ਹਾਂ। ਭਾਰਤ ਦਾ ਚੰਦਰਯਾਨ-3 ਅੱਜ ਸ਼ਾਮ ਚੰਨ 'ਤੇ ਉਤਰੇਗਾ, ਇਸ ਨਾਲ ਸਾਡੇ ਦੇਸ਼ ਭਾਰਤ ਦਾ ਬਹੁਤ ਨਾਮ ਹੋਵੇਗਾ।''
ਇਹ ਵੀ ਪੜ੍ਹੋ : ਇਸਰੋ ਨੂੰ ਮਿਲ ਰਹੀਆਂ ਸ਼ੁੱਭਕਾਮਨਾਵਾਂ, ਕਲਾਕਾਰ ਨੇ ਰੇਤ 'ਤੇ ਚੰਦਰਯਾਨ-3 ਬਣਾ ਕੇ ਲਿਖਿਆ- ਜੈ ਹੋ ਇਸਰੋ
ਸੀਮਾ ਹੈਦਰ ਕਹਿੰਦੀ ਹੈ ਕਿ ਇਸ ਲਈ ਮੈਂ ਉਦੋਂ ਤੱਕ ਵਰਤ ਰੱਖਾਂਗੀ, ਜਦੋਂ ਤੱਕ ਚੰਦਰਯਾਨ-3 ਸਫ਼ਲਤਾਪੂਰਵਕ ਚੰਨ 'ਤੇ ਨਹੀਂ ਉਤਰ ਜਾਵੇਗਾ। ਮੈਂ ਪ੍ਰਾਰਥਨਾ ਕਰਦੀ ਹਾਂ ਭਗਵਾਨ ਸ਼੍ਰੀ ਰਾਧੇ ਕ੍ਰਿਸ਼ਨ 'ਤੇ ਮੇਰਾ ਬਹੁਤ ਵਿਸ਼ਵਾਸ ਹੈ। ਸਾਰੇ ਹੇ ਦੇਵੀ-ਦੇਵਤਾ ਸਾਡੇ ਦੇਸ਼ ਭਾਰਤ ਦਾ ਚੰਦਰਯਾਨ-3 ਸਫ਼ਲਤਾਪੂਰਵਕ ਚੰਨ 'ਤੇ ਉਤਰ ਜਾਵੇ। ਇਸ ਲਈ ਸਾਡੇ ਪ੍ਰਧਾਨ ਮੰਤਰੀ ਬਹੁਤ ਮਿਹਨਤ ਕਰ ਰਹੇ ਹਨ।'' ਸੀਮਾ ਹੈਦਰ ਕਹਿੰਦੀ ਹੈ,''ਸਾਡੇ ਭਾਰਤ ਦੇਸ਼ ਦਾ ਦਬਦਬਾ ਦੁਨੀਆ 'ਚ ਵਧੇਗਾ ਅਤੇ ਮੈਂ ਇਹ ਚਾਹੁੰਦੀ ਹਾਂ ਕਿ ਮੈਂ ਆਪਣਾ ਵਰਤ ਉਦੋਂ ਖੋਲ੍ਹਾਂਗੀ, ਜਦੋਂ ਚੰਦਰਯਾਨ-3 ਸਫ਼ਲਤਾਪੂਰਵਕ ਚੰਨ 'ਤੇ ਉਤਰ ਜਾਵੇ। ਰਾਧੇ ਕ੍ਰਿਸ਼ਨਾ, ਰਾਧੇ ਸ਼ਾਮ, ਰਾਧੇ ਰਾਧੇ। ਸੀਮਾ ਆਪਣੇ ਘਰ ਪੂਜਾ ਕਰਦੀ ਹੋਈ ਭਗਵਾਨ ਦੇ ਸਾਹਮਣੇ ਮੱਥਾ ਟੇਕਦੇ ਨਜ਼ਰ ਆ ਰਹੀ ਹੈ।''
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8