‘ਬੀਜ ਮਾਤਾ’ ਦੇ ਨਾਂ ਨਾਲ ਮਸ਼ਹੂਰ ਰਾਹੀਬਾਈ ਸੋਮਾ ਨੂੰ ਪਦਮ ਸ਼੍ਰੀ ਐਵਾਰਡ, ਵਿਗਿਆਨੀ ਵੀ ਮੰਨਦੇ ਨੇ ਲੋਹਾ

11/09/2021 2:16:00 PM

ਨਵੀਂ ਦਿੱਲੀ— ਰਾਹੀਬਾਈ ਸੋਮਾ ਪੋਪਰੇ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਖੇਤੀਬਾੜੀ ਖੇਤਰ ’ਚ ਵੱਡਮੁੱਲਾ ਯੋਗਦਾਨ ਪਾਉਣ ਲਈ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।ਇਇਕ ਆਦਿਵਾਸੀ ਕਿਸਾਨ ਰਾਹੀਬਾਈ ਸੋਮਾ ਪੋਪਰੇ ਨੂੰ ‘ਬੀਜ ਮਾਤਾ’ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਰਾਹੀਬਾਈ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਇਕ ਆਦਿਵਾਸੀ ਭਾਈਚਾਰੇ ਮਹਾਦੇਵ ਅਕੋਲਾ ਤਹਿਸੀਲ ਦੇ ਕਿਸਾਨ ਹੈ। ਰਾਸ਼ਟਪਤੀ ਭਵਨ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼੍ਰੀਮਤੀ ਰਾਹੀਬਾਈ ਸੋਮਾ ਪੋਪਰੇ ਨੂੰ ਖੇਤੀਬਾੜੀ ਖੇਤਰ ਲਈ ਪਦਮ ਸ਼੍ਰੀ ਐਵਾਰਡ ਪ੍ਰਦਾਨ ਕੀਤਾ। ‘ਬੀਜ ਮਾਤਾ’ ਦੇ ਨਾਂ ਤੋਂ ਮਸ਼ਹੂਰ ਉਹ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਆਦਿਵਾਸੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ।

ਇਹ ਵੀ ਪੜ੍ਹੋ : ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ 'ਮੁਹੰਮਦ' ਨੂੰ ਮਿਲਿਆ ਪਦਮ ਸ਼੍ਰੀ, ਲੋਕ ਪਿਆਰ ਨਾਲ ਕਹਿੰਦੇ ਨੇ 'ਸ਼ਰੀਫ ਚਾਚਾ'

PunjabKesari

ਦੱਸ ਦੇਈਏ ਕਿ ਰਾਹੀਬਾਈ ਕਦੇ ਸਕੂਲ ਨਹੀਂ ਗਈ ਪਰ ਖੇਤੀ ਦੇ ਖੇਤਰ ਵਿਚ ਇਨ੍ਹਾਂ ਦੇ ਗਿਆਨ ਦਾ ਲੋਹਾ ਵਿਗਿਆਨੀ ਵੀ ਮੰਨਦੇ ਹਨ। ਉਨ੍ਹਾਂ ਨੂੰ ‘ਸੀਡ ਮਦਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਾਹੀਬਾਈ ਸੋਮਾ 1964 ’ਚ ਪੈਦਾ ਹੋਈ ਇਕ ਭਾਰਤੀ ਕਿਸਾਨ ਅਤੇ ਸੰਭਾਲਵਾਦੀ ਹੈ। ਉਹ ਸਵੈ-ਸਹਾਇਤਾ ਸਮੂਹਾਂ ਲਈ ‘ਹਾਈਸੀਨਥ ਬੀਨਜ਼’ ਤਿਆਰ ਕਰ ਕੇ ਹੋਰ ਕਿਸਾਨਾਂ ਨੂੰ ਫ਼ਸਲਾਂ ਦੀਆਂ ਦੇਸੀ ਕਿਸਮਾਂ ਵੱਲ ਪਰਤਣ ’ਚ ਮਦਦ ਕਰਦੀ ਹੈ। ਉਹ ਗਰੀਬੀ ਕਾਰਨ ਸਕੂਲ ਜਾਣ ਤੋਂ ਅਸਮਰੱਥ ਸੀ, ਇਸ ਲਈ ਉਸਨੇ 10 ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਖੇਤੀਬਾੜੀ ਮਜ਼ਦੂਰੀ ਅਤੇ ਗਊ ਪਾਲਣ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਖੇਤੀਬਾੜੀ ਹੀ ਪਰਿਵਾਰ ਦੀ ਆਮਦਨ ਦਾ ਇਕੋ ਇਕ ਸਾਧਨ ਸੀ। ਉਸਨੇ ਸਕੂਲ ਨਾ ਜਾਣ ਦੇ ਬਾਵਜੂਦ ਅਭਿਆਸ ਅਤੇ ਤਜ਼ਰਬੇ ਦੁਆਰਾ ਖੇਤੀ ਜੀਵ ਵਿਭਿੰਨਤਾ, ਜੰਗਲੀ ਭੋਜਨ ਸਰੋਤਾਂ ਅਤੇ ਰਵਾਇਤੀ ਸੱਭਿਆਚਾਰ ਬਾਰੇ ਸਿੱਖਿਆ।

ਇਹ ਵੀ ਪੜ੍ਹੋ : ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਮਰਨ ਉਪਰੰਤ ‘ਪਦਮ ਵਿਭੂਸ਼ਣ’ ਪੁਰਸਕਾਰ ਨਾਲ ਸਨਮਾਨਤ

ਰਾਹੀਬਾਈ ਨੇ ਆਪਣੀ ਮਿਹਨਤ ਨਾਲ ਬੀਜਾਂ ਦਾ ਬੈਂਕ ਤਿਆਰ ਕੀਤਾ। ਬੀਜਾਂ ਨੂੰ ਸੰਭਾਲਣ ਦਾ ਕੰਮ ਖ਼ਾਨਦਾਨੀ ਸੀ ਅਤੇ ਰਾਹੀ ਨੇ ਉਸ ਨੂੰ ਅੱਗੇ ਵਧਾਇਆ ਅਤੇ ਇਤਿਹਾਸ ਰਚ ਦਿੱਤਾ। ਰਾਹੀ ਦੇ ਉਪਲੱਬਧੀਆਂ ਦਾ ਸਫਰ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਉਸ ਦਾ ਪੋਤਾ ਸਬਜ਼ੀ ਖਾਣ ਨਾਲ ਬੀਮਾਰ ਹੋ ਗਿਆ। ਉਸੇ ਪਲ ਰਾਹੀਬਾਈ ਨੇ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ ਦਾ ਮਨ ਬਣਾ ਲਿਆ। ਗੱਲ ਸਿਰਫ਼ ਖੇਤੀ ਤੱਕ ਹੀ ਸੀਮਤ ਨਹੀਂ ਰਹੀ, ਬੀਜਾਂ ਦਾ ਅਜਿਹਾ ਬੈਂਕ ਤਿਆਰ ਕੀਤਾ, ਜੋ ਕਿਸਾਨਾਂ ਲਈ ਬੇਹੱਦ ਫਾਇਦੇਮੰਦ ਸਾਬਤ ਹੋਇਆ। 57 ਸਾਲ ਦੀ ਰਾਹੀਬਾਈ ਅੱਜ ਪਰਿਵਾਰਕ ਗਿਆਨ ਅਤੇ ਪ੍ਰਾਚੀਨ ਪਰੰਪਰਾਵਾਂ ਦੀ ਤਕਨੀਕ ਨਾਲ ਜੈਵਿਕ ਖੇਤੀ ਨੂੰ ਨਵੀਂ ਰਾਹ ਦੇ ਰਹੀ ਹੈ। 

ਰਾਹੀਬਾਈ ਸੋਮਾ ਦੀ ਇਸ ਉਪਲੱਬਧੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


Tanu

Content Editor

Related News