ਜੰਮੂ ਕਸ਼ਮੀਰ ''ਚ ਸੁਰੱਖਿਆ ਸਥਿਤੀ ਕਾਫ਼ੀ ਸੁਧਰੀ, ਅੱਤਵਾਦ ਲੈ ਰਿਹੈ ਆਖ਼ਰੀ ਸਾਹ : ਮਨੋਜ ਸਿਨਹਾ

Monday, Oct 23, 2023 - 06:22 PM (IST)

ਜੰਮੂ ਕਸ਼ਮੀਰ ''ਚ ਸੁਰੱਖਿਆ ਸਥਿਤੀ ਕਾਫ਼ੀ ਸੁਧਰੀ, ਅੱਤਵਾਦ ਲੈ ਰਿਹੈ ਆਖ਼ਰੀ ਸਾਹ : ਮਨੋਜ ਸਿਨਹਾ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੁਰੱਖਿਆ ਸਥਿਤੀ ਕਾਫ਼ੀ ਸੁਧਰੀ ਹੈ, ਕਿਉਂਕਿ ਇੱਥੇ ਅੱਤਵਾਦ ਆਖ਼ਰੀ ਸਾਹ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਕਰਮੀਆਂ ਨੂੰ ਰਿਹਾਇਸ਼ ਸਹੂਲਤ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ਘਾਟੀ 'ਚ ਸਸਤੀਆਂ ਦਰਾਂ 'ਤੇ ਜ਼ਮੀਨ ਦਿੱਤੀ ਜਾਵੇਗੀ। ਸਿਨਹਾ ਨੇ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ 'ਚ ਮਾਤਾ ਭਦਰਕਾਲੀ ਮੰਦਰ 'ਤੇ ਕਸ਼ਮੀਰੀ ਪੰਡਿਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''10 ਸਾਲ ਪਹਿਲੇ ਇੱਥੇ ਜਿਸ ਤਰ੍ਹਾਂ ਦੀ ਸੁਰੱਖਿਆ ਸਥਿਤੀ ਸੀ, ਉਸ ਦੀ ਤੁਲਨਾ 'ਚ ਹੁਣ ਇੱਥੇ ਬਹੁਤ ਹੀ ਚੰਗੀ ਸੁਰੱਖਿਆ ਸਥਿਤੀ ਹੈ। ਵਿਸ਼ਵਾਸ ਨਾਲ ਮੈਂ ਕਹਿ ਸਕਦਾ ਹਾਂ ਕਿ ਅੱਤਵਾਦ ਆਪਣਾ ਆਖ਼ਰੀ ਸਾਹ ਲੈ ਰਿਹਾ ਹੈ।'' ਉਨ੍ਹਾਂ ਕਿਹਾ ਕਿ ਅਤੀਤ 'ਚ ਅੱਤਵਾਦੀਆਂ ਨੇ ਇਸ ਭਾਈਚਾਰੇ ਦੇ ਮਨ 'ਚ ਡਰ ਪੈਦਾ ਕਰਨ ਲਈ ਕਮਜ਼ੋਰ ਕੜੀਆਂ ਨੂੰ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਲਾਹੌਲ-ਸਪੀਤੀ ਪਿੰਡ ਦੀ ਜ਼ਮੀਨ ਧਸੀ, ਵਸਨੀਕਾਂ ਨੇ ਭੂ-ਵਿਗਿਆਨਕ ਸਰਵੇਖਣ ਦੀ ਕੀਤੀ ਮੰਗ

ਉਨ੍ਹਾਂ ਕਿਹਾ,''ਗੁਆਂਢੀ ਦੇਸ਼ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਜੰਮੂ ਕਸ਼ਮੀਰ 'ਚ ਅੱਤਵਾਦ ਦਾ ਸਾਇਆ ਬਣਿਆ ਰਹੇ। ਅਸੀਂ ਕਸ਼ਮੀਰੀ ਪੰਡਿਤਾਂ ਅਤੇ ਘੱਟ ਗਿਣਤੀਆਂ ਸਮੇਤ ਉਨ੍ਹਾਂ ਸਾਰੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ 'ਤੇ ਸੰਭਾਵਿਤ ਖ਼ਤਰਾ ਹੈ। ਪੁਲਸ ਅਤੇ ਸੁਰੱਖਿਆ ਫ਼ੋਰਸ ਇਸ ਟੀਚੇ ਦੀ ਦਿਸ਼ਾ 'ਚ ਅਥੱਕ ਕੰਮ ਕਰ ਰਹੇ ਹਨ।'' ਜੰਮੂ ਸਥਿਤ ਮਾਤਾ ਭਦਰਕਾਲੀ ਮੰਦਰ 'ਚ ਮਹਾਂ ਨੌਮੀ ਮਨਾਈ ਗਈ, ਜਿਸ 'ਚ ਉੱਪ ਰਾਜਪਾਲ ਅਤੇ ਜੰਮੂ ਦੇ ਵੱਖ-ਵੱਖ ਹਿੱਸਿਆਂ ਤੋਂ ਕਸ਼ਮੀਰੀ ਪੰਡਿਤਾਂ ਨੇ ਹਿੱਸਾ ਲਿਆ। ਸਿਨਹਾ ਨੇ ਕਿਹਾ ਕਿ ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਆਉਣ ਵਾਲੇ ਸਰਕਾਰੀ ਕਰਮੀਆਂ ਨੂੰ ਰਿਹਾਇਸ਼ ਦੀ ਖ਼ਾਤਿਰ ਸ਼੍ਰੀਨਗਰ 'ਚ ਸਬਸਿਡੀ ਯੁਕਤ ਦਰਾਂ 'ਤੇ ਜ਼ਮੀਨ ਦਿੱਤੀ ਜਾਵੇਗੀ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News