ਕੁਲਗਾਮ ਮੁਕਾਬਲੇ 'ਚ 3 ਅੱਤਵਾਦੀ ਢੇਰ, 2 ਜਵਾਨ ਜ਼ਖਮੀ

Sunday, Oct 21, 2018 - 10:18 AM (IST)

ਕੁਲਗਾਮ ਮੁਕਾਬਲੇ 'ਚ 3 ਅੱਤਵਾਦੀ ਢੇਰ, 2 ਜਵਾਨ ਜ਼ਖਮੀ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਅੱਜ ਤਿੰਨ ਅੱਤਵਾਦੀ ਢੇਰ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਲਾਰੂ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਹੋਣ ਦੀ ਸੂਚਨਾ ਦੇ ਬਾਅਦ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਸਰਚ ਆਪਰੇਸ਼ਨ ਚਲਾਇਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਸੁਰੱਖਿਆ ਬਲ ਮੁਹਿੰਮ 'ਚ ਲੱਗੇ ਸਨ ਉਦੋਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ 'ਚ ਸੈਨਾ ਦੇ ਦੋ ਜਵਾਨ ਵੀ ਜ਼ਖਮੀ ਹੋ ਗਏ। ਉੁਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 
ਮੁਕਾਬਲੇ ਦੇ ਬਾਅਦ ਬਲਾਸਟ
ਪੁਲਸ ਨੇ ਦੱਸਿਆ ਕਿ ਮੁਕਾਬਲੇ ਦੇ ਬਾਅਦ ਘਟਨਾ ਸਥਾਨ 'ਤੇ ਇਕ ਵਿਸਫੋਟ ਹੋਇਆ, ਜਿਸ 'ਚ ਪੰਜ ਸਥਾਨਕ ਨਾਗਰਿਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅੱਤਵਾਦੀ ਕੋਲ ਭਾਰੀ ਮਾਤਰਾ 'ਚ ਗੋਲਾ-ਬਾਰੂਦ ਸੀ। ਜਿਸ ਘਰ 'ਚ ਅੱਤਵਾਦੀ ਛੁੱਪੇ ਸਨ, ਉਸ 'ਚ ਕਈ ਧਮਾਕੇ ਹੋਏ। ਕੁਝ ਲੋਕ ਉਸ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਦੋਂ ਇਹ ਧਮਾਕਾ ਹੋ ਗਿਆ। ਇਸ ਵਿਸਫੋਟ 'ਚ ਕਈ ਲੋਕ ਜ਼ਖਮੀ ਹੋ ਗਏ।

Related News