ਸੁਰੱਖਿਆ ਫ਼ੋਰਸਾਂ ਨੇ ਮਾਓਵਾਦੀਆਂ ਵਲੋਂ ਲਗਾਏ 10 ਆਈ.ਈ.ਡੀ. ਕੀਤੇ ਬਰਾਮਦ

Wednesday, Mar 13, 2024 - 08:48 PM (IST)

ਸੁਰੱਖਿਆ ਫ਼ੋਰਸਾਂ ਨੇ ਮਾਓਵਾਦੀਆਂ ਵਲੋਂ ਲਗਾਏ 10 ਆਈ.ਈ.ਡੀ. ਕੀਤੇ ਬਰਾਮਦ

ਚਾਈਬਾਸਾ (ਭਾਸ਼ਾ)- ਉੱਤਰਾਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਮਾਓਵਾਦੀਆਂ ਵਲੋਂ ਲਗਾਏ ਗਏ 10 ਦੇਸੀ ਵਿਸਫ਼ੋਟਕ ਪਦਾਰਥਾਂ (ਆਈ.ਈ.ਡੀ.) ਨੂੰ ਬੁੱਧਵਾਰ ਨੂੰ ਬਰਾਮਦ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.), ਝਾਰਖੰਡ ਜਗੁਆਰ ਅਤੇ ਜ਼ਿਲ੍ਹਾ ਹਥਿਆਰਬੰਦ ਪੁਲਸ ਦੇ ਕਰਮੀਆਂ ਵਾਲੇ ਸੁਰੱਖਿਆ ਫ਼ੋਰਸ ਨੇ ਮਾਓਵਾਦੀ ਵਿਰੋਧੀ ਮੁਹਿੰਮ ਚਲਾਈ ਹੋਈ ਸੀ।

ਇਸੇ ਤਰ੍ਹਾਂ ਉਦੋਂ ਉਨ੍ਹਾਂ ਨੂੰ ਜਿਮਕੀ ਇਕੀਰ ਬਾਗਾਨ ਪਿੰਡ ਕੋਲ ਇਕ ਜੰਗਲ 'ਚ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀਆਂ) ਵਲੋਂ ਲਗਾਏ ਗਏ ਆਈ.ਈ.ਡੀ. ਦਾ ਪਤਾ ਲੱਗਾ, ਜੋ ਉਨ੍ਹਾਂ ਨੂੰ (ਸੁਰੱਖਿਆ ਫ਼ੋਰਸਾਂ) ਨਿਸ਼ਾਨਾ ਬਣਾਉਣ ਲਈ ਲਗਾਏ ਗਏ ਸਨ। ਪੁਲਸ ਨੇ ਦੱਸਿਆ ਕਿ ਬੰਬ ਵਿਰੋਧੀ ਦਸਤੇ ਨੇ ਆਈ.ਈ.ਡੀ. ਬਰਾਮਦ ਕਰ ਕੇ ਮੌਕੇ 'ਤੇ ਹੀ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

DIsha

Content Editor

Related News