ਸੁਰੱਖਿਆ ਬਲਾਂ ਨੇ ਕੁਲਗਾਮ ''ਚ 2 ਅੱਤਵਾਦੀਆਂ ਨੂੰ ਕੀਤਾ ਢੇਰ
Wednesday, Oct 20, 2021 - 09:59 PM (IST)
ਸ਼੍ਰੀਨਗਰ : ਪਿਛਲੇ ਦਿਨੀਂ ਅੱਤਵਾਦੀਆਂ ਨੇ ਗੈਰ ਕਸ਼ਮੀਰੀ ਨਾਗਰਿਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੁਣ ਸੁਰੱਖਿਆ ਬਲ ਚੁਣ-ਚੁਣ ਕੇ ਅੱਤਵਾਦੀਆਂ ਦਾ ਖਾਤਮਾ ਕਰ ਰਹੇ ਹਨ। ਬੁੱਧਵਾਰ ਸ਼ਾਮ ਕੁਲਗਾਮ ਵਿੱਚ ਫੌਜ ਨੇ ਲਸ਼ਕਰ ਕਮਾਂਡਰ ਸਮੇਤ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ। ਇਹ ਦੋਨਾਂ 17 ਅਕਤੂਬਰ ਨੂੰ ਹੋਏ ਬਿਹਾਰ ਦੇ ਦੋ ਮਜ਼ਦੂਰਾਂ ਦੀ ਹੱਤਿਆ ਮਾਮਲੇ ਵਿੱਚ ਸ਼ਾਮਲ ਸਨ। ਲਸ਼ਕਰ ਕਮਾਂਡਰ ਦੀ ਪਛਾਣ ਗੁਲਜ਼ਾਰ ਅਹਿਮਦ ਰੇਸ਼ੀ ਦੇ ਰੂਪ ਵਿੱਚ ਹੋਈ ਹੈ। 2 ਹਫਤੇ ਦੇ ਅੰਦਰ ਹੁਣ ਤੱਕ 15 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ - RBI ਨੇ Paytm ਪੇਮੈਂਟਸ ਬੈਂਕ 'ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ
ਇਸ ਤੋਂ ਪਹਿਲਾਂ, ਸਵੇਰੇ ਸ਼ੋਪੀਆਂ ਵਿੱਚ ਵੀ ਐਨਕਾਉਂਟਰ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਮਾਰੇ ਗਏ ਅੱਤਵਾਦੀਆਂ ਵਿੱਚ ਇੱਕ ਪੁਲਵਾਮਾ ਵਿੱਚ ਹੋਏ ਸਹਾਰਨਪੁਰ, ਯੂ.ਪੀ. ਦੇ ਮਜ਼ਦੂਰ ਦੀ ਹੱਤਿਆ ਵਿੱਚ ਸ਼ਾਮਲ ਸੀ। ਸ਼ੋਪੀਆਂ ਮੁਕਾਬਲੇ ਵਿੱਚ ਫੌਜ ਦਾ ਇੱਕ ਜਵਾਨ ਸ਼ਹੀਦ ਅਤੇ ਦੋ ਜਖ਼ਮੀ ਹੋ ਗਏ ਸਨ। ਆਈ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਸ਼ੋਪੀਆਂ ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਆਦਿਲ ਆਹ ਵਾਨੀ ਦੇ ਰੂਪ ਵਿੱਚ ਹੋਈ ਹੈ। ਇਹ ਦੋਨਾਂ ਅੱਤਵਾਦੀ ਲਸ਼ਕਰ-ਏ-ਤਇਬਾ ਦਾ ਮਖੌਟਾ ਸੰਗਠਨ ਦਿ ਰੇਜਿਸਟੈਂਸ ਫਰੰਟ (ਟੀ.ਆਰ.ਐੱਫ.) ਦੇ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।