ਬਾਂਦੀਪੋਰਾ ’ਚ ਅੱਤਵਾਦੀ ਸੰਗਠਨ ਦਾ ਜਾਸੂਸ ਗ੍ਰਿਫਤਾਰ

Friday, Nov 29, 2019 - 09:27 PM (IST)

ਬਾਂਦੀਪੋਰਾ ’ਚ ਅੱਤਵਾਦੀ ਸੰਗਠਨ ਦਾ ਜਾਸੂਸ ਗ੍ਰਿਫਤਾਰ

ਬਾਰਾਮੂਲਾ – ਜੰਮ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਵਿਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਸੰਗਠਨ ਦੇ ਇਕ ਜਾਸੂਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਧਿਕਾਰੀ ਮੁਤਾਬਕ ਰਾਸ਼ਟਰੀ ਰਾਈਫਲਜ਼ (ਆਰ. ਆਰ.), ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਅਭਿਆਨ ਸਮੂਹ (ਐੱਸ. ਓ. ਜੀ.) ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਬਾਂਦੀਪੋਰਾ ਵਿਚ ਨਾਕੇਬੰਦੀ ਕੀਤੀ। ਨਾਕੇਬੰਦੀ ਦੌਰਾਨ ਮੰਜੂਰ ਅਹਿਮਦ ਵਾਨੀ ਨਾਂ ਦੇ ਜਾਸੂਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਕੋਲੋਂ ਅਪਰਾਧ ਸਬੰਧੀ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਜਾਸੂਸ ਨੇ ਅੱਤਵਾਦੀਆਂ ਦੇ ਨਾਲ ਆਪਣੇ ਸਬੰਧਾਂ ਨੂੰ ਸਵੀਕਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ।


author

Inder Prajapati

Content Editor

Related News