ਲਸ਼ਕਰ ਦੇ 2 ਅੱਤਵਾਦੀ ਗ੍ਰਿਫ਼ਤਾਰ, ਆਜ਼ਾਦੀ ਦਿਹਾੜੇ ਮੌਕੇ ਵੱਡੇ ਹਮਲੇ ਨੂੰ ਦੇ ਸਕਦੇ ਸਨ ਅੰਜਾਮ

Wednesday, Aug 02, 2023 - 03:28 PM (IST)

ਲਸ਼ਕਰ ਦੇ 2 ਅੱਤਵਾਦੀ ਗ੍ਰਿਫ਼ਤਾਰ, ਆਜ਼ਾਦੀ ਦਿਹਾੜੇ ਮੌਕੇ ਵੱਡੇ ਹਮਲੇ ਨੂੰ ਦੇ ਸਕਦੇ ਸਨ ਅੰਜਾਮ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਤੋਂ ਸੁਰੱਖਿਆ ਫ਼ੋਰਸਾਂ ਨੇ ਬੁੱਧਵਾਰ ਨੂੰ ਲਸ਼ਕਰ-ਏ-ਤੋਇਬਾ ਦੇ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਆਉਣ ਵਾਲੇ ਆਜ਼ਾਦੀ ਦਿਹਾੜੇ ਮੌਕੇ ਸੰਭਾਵਿਤ ਹਮਲੇ ਨੂੰ ਅਸਫ਼ਲ ਕਰ ਦਿੱਤਾ। ਸੁਰੱਖਿਆ ਫ਼ੋਰਸਾਂ ਨੇ ਫੜੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੈ। ਪੁਲਸ ਨੇ ਇਕ ਬਿਆਨ 'ਚ ਦੱਸਿਆ,''ਬਾਰਾਮੂਲਾ ਸ਼ਹਿਰ 'ਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਸੂਚਨਾ ਮਿਲੀ ਸੀ ਅਤੇ ਇਹ ਵੀ ਜਾਣਕਾਰੀ ਮਿਲੀ ਸੀ ਕਿ ਉਹ ਆਜ਼ਾਦੀ ਦਿਹਾੜੇ ਮੌਕੇ ਅੱਤਵਾਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ। ਇਸ ਸੂਚਨਾ ਤੋਂ ਬਾਅਦ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ 53ਵੀਂ ਬਟਾਲੀਅਨ, ਫ਼ੌਜ ਦੀ 46ਵੀਂ ਰਾਸ਼ਟਰੀ ਰਾਈਫ਼ਲ ਨੇ ਸੰਯੁਕਤ ਰੂਪ ਨਾਲ ਪੁਰਾਣੇ ਬਾਰਾਮੂਲਾ ਆਜ਼ਾਦਗੰਜ 'ਚ ਤਲਾਸ਼ ਮੁਹਿੰਮ ਚਲਾਈ।''

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਜ਼ਾਦਗੰਜ ਬਾਰਾਮੂਲਾ ਤੋਂ ਆ ਰਹੇ 2 ਸ਼ੱਕੀਆਂ ਨੇ ਤਲਾਸ਼ੀ ਹੁੰਦੇ ਦੇਖ ਦੌੜਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਫ਼ੋਰਸਾਂ ਨੇ ਉਨ੍ਹਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਇਨ੍ਹਾਂ ਲੋਕਾਂ ਕੋਲੋਂ ਇਕ ਪਿਸਤੌਲ, ਇਕ ਪਿਸਤੌਲ ਮੈਗਜ਼ੀਨ, ਪਿਸਤੌਲ ਦੇ ਚਾਰ ਜ਼ਿੰਦਾ ਕਾਰਤੂਸ ਅਤੇ ਇਕ ਹੱਥਗੋਲਾ ਬਰਾਮਦ ਹੋਏ। ਇਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਫੜੇ ਗਏ ਅੱਤਵਾਦੀਆਂ ਦੀ ਪਛਾਣ ਬਾਰਾਮੂਲਾ ਦੇ ਬੰਗਲੋ ਬਾਗ਼ ਵਾਸੀ ਫੈਸਲ ਮਜ਼ੀਦ ਗਨੀ ਅਤੇ ਪੁਰਾਣੇ ਬਾਰਾਮੂਲਾ ਦੇ ਬਾਗ਼ ਏ-ਇਸਲਾਮ ਵਾਸੀ ਨੂਰਲ ਕਾਮਰਾਨ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਵੇਂ ਹਾਈਬ੍ਰਿਡ ਅੱਤਵਾਦੀ ਹਨ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਸੰਬੰਧਤ ਹਨ ਅਤੇ ਇਨ੍ਹਾਂ ਨੇ ਆਉਣ ਵਾਲੇ ਆਜ਼ਾਦੀ ਦਿਹੜੇ ਮੌਕੇ ਬਾਰਾਮੂਲਾ ਸ਼ਹਿਰ 'ਚ ਕਿਸੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਗੋਲਾ ਬਾਰੂਦ ਆਦਿ ਇਕੱਠਾ ਕੀਤਾ ਸੀ। ਇਸ ਸਿਲਸਿਲੇ 'ਚ ਭਾਰਤੀ ਹਥਿਆਰ ਐਕਟ ਅਤੇ ਯੂ.ਏ. (ਪੀ) ਐਕਟ ਦੇ ਅਧੀਨ ਬਾਰਾਮੂਲਾ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News