UP-ਬਿਹਾਰ ''ਚ ਮੀਂਹ ਕਾਰਨ ਮਚੀ ਤਬਾਹੀ, UN ਨੇ ਕੀਤੀ ਮਦਦ ਦੀ ਪੇਸ਼ਕਸ਼

10/01/2019 12:57:12 PM

ਵਾਸ਼ਿੰਗਟਨ— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਨੇ ਭਾਰਤ 'ਚ ਭਾਰੀ ਮੀਂਹ ਕਾਰਨ ਮਚੀ ਤਬਾਹੀ 'ਤੇ ਦੁੱਖ ਪ੍ਰਗਟ ਕੀਤਾ ਹੈ। ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ,''ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਖਰਾਬ ਹੈ। ਜਾਨ ਗੁਆਉਣ ਵਾਲੇ ਲੋਕਾਂ ਲਈ ਦੁੱਖ ਹੈ। ਲੋਕਾਂ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਨ੍ਹਾਂ ਦੇ ਘਰ ,ਦੁਕਾਨਾਂ ਸਭ ਡੁੱਬ ਗਏ ਹਨ।'' ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰਸ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਭਾਰਤ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ ਅਤੇ ਅਧਿਕਾਰੀਆਂ ਨਾਲ ਕੰਮ ਕਰਨ ਲਈ ਵੀ ਉਨ੍ਹਾਂ ਦੀ ਤਿਆਰੀ ਹੈ।

ਲਗਭਗ ਪਿਛਲੇ ਕੁੱਝ ਦਿਨਾਂ ਤੋਂ ਹੀ ਮੀਂਹ ਨੇ ਕਈ ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਹਨ। ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਿਨਾਂ 'ਚ ਸਭ ਤੋਂ ਜ਼ਿਆਦਾ ਯੂ. ਪੀ. ਅਤੇ ਬਿਹਾਰ 'ਚ ਲੋਕ ਪ੍ਰੇਸ਼ਾਨ ਹਨ। ਨਾ ਸਿਰਫ ਪ੍ਰੇਸ਼ਾਨ ਬਲਕਿ ਸਵਾ ਸੌ ਲੋਕਾਂ ਦੀ ਜਾਨ ਵੀ ਚਲੇ ਗਈ ਹੈ।

ਲੋਕ ਕਈ-ਕਈ ਦਿਨਾਂ ਤਕ ਘਰਾਂ 'ਚ ਕੈਦ ਹੋਣ ਲਈ ਮਜਬੂਰ ਹੋ ਗਏ ਹਨ। ਹਾਲਾਂਕਿ ਮੌਸਮ ਸਾਫ ਹੋਣ ਕਾਰਨ ਹੁਣ ਉਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਹਫਤੇ ਤੋਂ ਹੁਣ ਤਕ ਉੱਤਰ ਪ੍ਰਦੇਸ਼ 'ਚ 111 ਅਤੇ ਬਿਹਾਰ 'ਚ 28 ਲੋਕਾਂ ਦੀ ਮੌਤ ਹੋ ਗਈ।


Related News