ਕੋਰੋਨਾ ਦੀ ਦੂਜੀ ਲਹਿਰ ਦਾ ਪੱਤਰਕਾਰਾਂ 'ਤੇ ਟੁੱਟਿਆ ਕਹਿਰ, 300 ਤੋਂ ਜ਼ਿਆਦਾ ਦੀ ਹੋਈ ਮੌਤ

05/18/2021 10:23:44 PM

ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਨੇ ਪੂਰੇ ਦੇਸ਼ 'ਚ ਤਬਾਹੀ ਮਚਾਈ ਹੋਈ ਹੈ ਅਤੇ ਕੋਰੋਨਾ ਮਹਾਮਾਰੀ ਦੀ ਇਸ ਲਹਿਰ 'ਚ ਸਭ ਤੋਂ ਜ਼ਿਆਦਾ ਸ਼ਿਕਾਰ ਪੱਤਰਕਾਰ ਹੋਏ ਹਨ, ਇਫੈਕਟਿਡ ਤੋਂ ਲੈ ਕੇ ਮੌਤਾਂ ਤੱਕ ਦੇ ਅੰਕੜੇ ਬਹੁਤ ਵਧੇ ਹਨ। ਜੇਕਰ ਫਰੰਟ ਲਾਈਨ ਦੀ ਗੱਲ ਕਰੀਏ ਤਾਂ ਇਸ ਵਾਰ ਕੋਰੋਨਾ ਵਾਇਰਸ ਦੇ ਸ਼ਿਕਾਰ ਸਭ ਤੋਂ ਜ਼ਿਆਦਾ ਪੱਤਰਕਾਰ ਹੋਏ ਹਨ ਕਿਉਂਕਿ ਇਨ੍ਹਾਂ ਦਾ ਕੰਮ ਤਾਂ ਫਰੰਟ ਲਾਈਨ ਦੀ ਹੀ ਤਰ੍ਹਾਂ ਰਿਹਾ ਪਰ ਸਰਕਾਰ ਨੇ ਇਨ੍ਹਾਂ ਨੂੰ ਫਰੰਟ ਲਾਈਨ ਕਦੇ ਵੀ ਨਹੀਂ ਸਮਝਿਆ। ਨਤੀਜੇ ਵਜੋਂ ਸੈਂਕੜੇ ਪੱਤਕਾਰ ਇਸ ਮਹਾਮਾਰੀ ਦੇ ਚੱਲਦੇ ਮੌਤ ਦਾ ਸ਼ਿਕਾਰ ਹੋ ਗਏ ਹਨ।

ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA


ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ 'ਚ ਗਰਾਉਂਡ 'ਤੇ ਜਾ ਕੇ ਰਿਪੋਰਟਿੰਗ ਕਰ ਰਹੇ ਰਿਪੋਟਰਾਂ ਅਤੇ ਲਗਾਤਾਰ ਦਫਤਰ ਜਾ ਰਹੇ ਪੱਤਰਕਾਰਾਂ ਨੂੰ ਨਾ ਤਾਂ ਫਰੰਟ ਲਾਈਨ ਕੰਮ ਮੰਨਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਵੈਕਸੀਨ 'ਚ ਪਹਿਲ ਮਿਲੀ। ਨਤੀਜਾ ਇਹ ਹੋਇਆ ਕਿ ਕਈ ਮਸ਼ਹੂਰ ਪੱਤਰਕਾਰਾਂ ਸਮੇਤ ਅਲੱਗ-ਅਲੱਗ ਸੂਬਿਆਂ 'ਚ 300 ਤੋਂ ਜ਼ਿਆਦਾ ਮੀਡੀਆ ਕਰਮੀ ਕੋਰੋਨਾ ਦੀ ਲਪੇਟ 'ਚ ਆ ਕੇ ਜਾਨ ਗੁਆ ਚੁੱਕੇ ਹਨ।

ਇਹ ਖ਼ਬਰ ਪੜ੍ਹੋ- ਕੋਰੋਨਾ ਮਹਾਮਾਰੀ ਦੌਰਾਨ ਛੋਟੇ ਬੱਚੇ ਨੇ ਜਿੱਤਿਆ ਸਾਰਿਆਂ ਦਾ ਦਿਲ, ਕੀਤਾ ਇਹ ਕੰਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News