ਲੋਕ ਸਭਾ ਦੇ ਦੂਜੇ ਪੜਾਅ 'ਚ ਦੁਪਹਿਰ ਤੱਕ 12 ਸੂਬਿਆਂ 'ਚ ਹੋਈ ਇੰਨੀ ਵੋਟਿੰਗ
Thursday, Apr 18, 2019 - 03:56 PM (IST)

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ 12 ਸੂਬਿਆਂ 'ਚ 95 ਸੀਟਾਂ 'ਤੇ ਅੱਜ ਭਾਵ ਵੀਰਵਾਰ ਨੂੰ ਸਵੇਰੇ ਸਖਤ ਸੁਰੱਖਿਆ ਪ੍ਰਬੰਧਾ ਤਹਿਤ ਵੋਟਿੰਗ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਇੱਕ ਵਜੇ ਤੱਕ 12 ਸੂਬਿਆਂ 'ਚ ਇੰਨੀ ਵੋਟਿੰਗ ਹੋਈ ਹੈ।
ਸੂਬੇ ਦਾ ਨਾਂ | ਵੋਟਿੰਗ (%) |
ਮਣੀਪੁਰ | 49.7 |
ਉੱਤਰ ਪ੍ਰਦੇਸ਼ | 39.24 |
ਛੱਤੀਸਗੜ੍ਹ | 47.92 |
ਕਰਨਾਟਕ | 36.31 |
ਪੱਛਮੀ ਬੰਗਾਲ | 51.6 |
ਅਸਾਮ | 50 |
ਉਡੀਸ਼ਾ | 33 |
ਬਿਹਾਰ | 25.6 |
ਤਾਮਿਲਨਾਡੂ | 39.49 |
ਪੁਡੂਚੇਰੀ | 47 |
ਉਡੀਸ਼ਾ 'ਚ ਮਾਓਵਾਦੀਆਂ ਦੀ ਚੋਣ ਬਾਈਕਾਟ ਦੀ ਚਿਤਾਵਨੀ ਦੇ ਬਾਵਜੂਦ ਵੀ ਵੋਟਰਾਂ ਨੇ ਘਰੋਂ ਵੋਟ ਪਾਉਣ ਲਈ ਪਹੁੰਚੇ। ਇੱਥੇ 33 ਫੀਸਦੀ ਵੋਟਿੰਗ ਹੋ ਚੁੱਕੀ ਹੈ। ਓਡੀਸ਼ਾ 'ਚ 5 ਲੋਕ ਸਭਾ ਖੇਤਰਾਂ ਨਾਲ ਇਨ੍ਹਾਂ ਦੇ ਅਧੀਨ ਆਉਣ ਵਾਲੀ 35 ਵਿਧਾਨ ਸਭਾ ਸੀਟਾਂ 'ਤੋ ਵੋਟਾਂ ਪੈ ਚੁੱਕੀਆਂ ਹਨ। ਇਸ ਤੋਂ ਇਲਾਵਾ ਤਾਮਿਲਨਾਡੂ 'ਚ ਲਾਈਨਾਂ 'ਚ ਖੜ੍ਹੇ 2 ਬਜ਼ੁਰਗਾਂ ਦੀ ਮੌਤ ਹੋ ਗਈ। ਵੱਖ-ਵੱਖ ਥਾਵਾਂ 'ਤੇ ਈ. ਵੀ. ਐੱਮ ਦੀ ਤਕਨੀਕੀ ਖਰਾਬੀ ਕਾਰਨ ਵੀ ਵੋਟਾਂ 'ਚ ਦੇਰੀ ਹੋਈ। ਇਨ੍ਹਾਂ ਨੂੰ ਜਲਦੀ ਹੀ ਠੀਕ ਕਰਕੇ ਕੇ ਵੋਟਾਂ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ।
ਦੱਸਿਆ ਜਾਂਦਾ ਹੈ ਕਿ ਜ਼ਿਆਦਾਤਰ ਹਿੱਸਿਆ 'ਚ ਸਵੇਰੇ 7 ਵਜੇ ਤੋਂ ਹੀ ਵੋਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਕਿ ਸ਼ਾਮ ਦੇ 6 ਵਜੇ ਤੱਕ ਚੱਲੇਗਾ। ਕੁਝ ਇਲਾਕਿਆਂ 'ਚ ਸੁਰੱਖਿਆ ਦੇ ਮੱਦੇਨਜ਼ਰ ਸ਼ਾਮ 4-5 ਵਜੇ ਦੌਰਾਨ ਵੋਟਿੰਗ ਹੋਵੇਗੀ।