ਕੇਰਲ ''ਚ ਮੰਕੀਪਾਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ

Monday, Jul 18, 2022 - 04:43 PM (IST)

ਕੇਰਲ ''ਚ ਮੰਕੀਪਾਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ

ਤਿਰੁਅਨੰਤਪੁਰਮ (ਭਾਸ਼ਾ)- ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸੋਮਵਾਰ ਨੂੰ ਕਿਹਾ ਕਿ ਦੁਬਈ ਤੋਂ ਪਿਛਲੇ ਹਫ਼ਤੇ ਸੂਬੇ ਪਹੁੰਚੇ 31 ਸਾਲਾ ਇਕ ਵਿਅਕਤੀ ਜਾਂਚ 'ਚ ਮੰਕੀਪਾਕਸ ਨਾਲ ਪੀੜਤ ਪਾਇਆ ਗਿਆ ਹੈ। ਇਹ ਸੂਬੇ ਦੇ ਨਾਲ-ਨਾਲ ਦੇਸ਼ 'ਚ ਮੰਕੀਪਾਕਸ ਦਾ ਦੂਜਾ ਮਾਮਲਾ ਹੈ। ਮੰਤਰੀ ਨੇ ਕਿਹਾ ਕਿ 13 ਜੁਲਾਈ ਨੂੰ ਕੇਰਲ ਪਹੁੰਚਿਆ ਮਰੀਜ਼ ਕਨੂੰਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਉੱਥੇ ਪਰਿਆਰਾਮ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਸਿਹਤ ਸਥਿਰ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਜੋ ਲੋਕ ਮਰੀਜ਼ ਦੇ ਸੰਪਰਕ 'ਚ ਸਨ, ਉਨ੍ਹਾਂ ਸਾਰਿਆਂ ਨੂੰ ਨਜ਼ਰ ਰੱਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੇਰਲ ’ਚ ਮੰਕੀਪਾਕਸ ਦਾ ਸ਼ੱਕੀ ਮਾਮਲਾ ਆਇਆ ਸਾਹਮਣੇ, ਜਾਂਚ ਲਈ ਭੇਜੇ ਗਏ ਨਮੂਨੇ

ਕਿਵੇਂ ਫੈਲਦਾ ਹੈ ਮੰਕੀਪਾਕਸ

ਓਧਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੁਤਾਬਕ ਮੰਕੀਪਾਕਸ ਪਸ਼ੂਆਂ ਤੋਂ ਮਨੁੱਖਾਂ ’ਚ ਫੈਲਣ ਵਾਲਾ ਇਕ ਇਨਫੈਕਟਿਡ ਰੋਗ ਹੈ ਅਤੇ ਇਸ ਦੇ ਲੱਛਣ ਚੇਚਕ ਦੇ ਮਰੀਜ਼ਾਂ ਵਰਗੇ ਹੁੰਦੇ ਹਨ। ਦੱਸ ਦੇਈਏ ਕਿ ਮੰਕੀਪਾਕਸ ਦਾ ਵਾਇਰਸ ਚਮੜੀ, ਮੂੰਹ, ਅੱਖਾਂ ਅਤੇ ਨੱਕ ਰਾਹੀ ਮਨੁੱਖੀ ਸਰੀਰ ’ਚ ਪ੍ਰਵੇਸ਼ ਕਰਦਾ ਹੈ। ਮੰਕੀਪੌਕਸ ਦੇ ਮਾਮਲੇ ਜਿਨ੍ਹਾਂ ਦੇਸ਼ਾਂ ’ਚ ਤੇਜ਼ੀ ਨਾਲ ਪੈਰ ਪਸਾਰ ਰਹੇ ਹਨ, ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤੀ ਜਾ ਰਹੀ ਹੈ। ਇਹ ਯੂਰਪ ਤੋਂ ਅਮਰੀਕਾ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ।

ਇਹ ਵੀ ਪੜ੍ਹੋ : ਸਿੰਗਾਪੁਰ ਯਾਤਰਾ ਦੀ ਮਨਜ਼ੂਰੀ ਦੇਣ 'ਚ ਦੇਰੀ ਨੂੰ ਲੈ ਕੇ ਬੋਲੇ ਕੇਜਰੀਵਾਲ- ਮੈਂ ਕੋਈ ਅਪਰਾਧੀ ਨਹੀਂ

ਇਸ ਦੇ ਲੱਛਣ

ਬੁਖਾਰ,  ਸਿਰਦਰਦ, ਮਾਸਪੇਸ਼ੀਆਂ ਤੇ ਪਿੱਠ ’ਚ ਦਰਦ, ਗਲੇ ’ਚ ਸਮੱਸਿਆ, ਠੰਡ ਲੱਗਣੀ, ਥਕਾਵਟ ਅਤੇ ਸਰੀਰ ’ਤੇ ਦਾਣੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News