ਦੱਖਣੀ ਕਸ਼ਮੀਰ ''ਚ ਸੁਰੱਖਿਆ ਬਲਾਂ ਨੇ ਖੋਜ ਮੁਹਿੰਮ ਕੀਤੀ ਸ਼ੁਰੂ
Friday, Nov 16, 2018 - 01:41 PM (IST)

ਸ਼੍ਰੀਨਗਰ-ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਖੋਜ ਲਈ ਸ਼ੁੱਕਰਵਾਰ ਸਵੇਰੇ ਇਕ ਖੋਜ ਮੁਹਿੰਮ ਸ਼ੁਰੂ ਕੀਤੀ ਹੈ।ਰਿਪੋਰਟ ਮੁਤਾਬਕ ਅੱਤਵਾਦੀਆਂ ਦੇ ਲੁਕੇ ਹੋਣ 'ਤੇ ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਰਾਸ਼ਟਰੀ ਰਾਈਫਲਸ, ਜੰਮੂ-ਕਸ਼ਮੀਰ ਪੁਲਸ ਨੇ ਵਿਸ਼ੇਸ਼ ਮੁਹਿੰਮ ਦਸਤੇ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਨੇ ਮਿਲ ਕੇ ਸ਼ੋਪੀਆ ਦੇ ਹੇਫ ਪਿੰਡ 'ਚ ਇਕ ਖੋਜ ਮੁਹਿੰਮ ਸ਼ੁਰੂ ਕੀਤੀ।ਇਸ ਤੋਂ ਇਲਾਵਾ ਰਿਪੋਰਟ ਮੁਤਾਬਕ ਸੁਰੱਖਿਆ ਬਲ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਹਨ ਅਤੇ ਪਿੰਡ 'ਚ ਆਉਣ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ।