ਸ਼ੋਪੀਆ ''ਚ ਸਰਚ ਅਪਰੇਸ਼ਨ : 9 ਪਿੰਡਾਂ ਦੀ ਕੀਤੀ ਘੇਰਾਬੰਦੀ

08/19/2017 11:30:53 AM

ਸ਼੍ਰੀਨਗਰ— ਸੁਰੱਖਿਆ ਫੋਰਸ ਨੇ ਸ਼ੋਪੀਆ ਜ਼ਿਲੇ ਦੇ ਨੌ ਪਿੰਡਾਂ ਦੀ ਘੇਰਾਬੰਦੀ ਕਰਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਲਾਕੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੁਗਰਾ ਦੇ ਆਧਾਰ 'ਤੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਸੁਰੱਖਿਆ ਫੋਰਸ ਨੇ ਇਸ ਗੱਲ ਦੀ ਪੁਖਤਾ ਸੂਚਨਾ ਮਿਲੀ ਕਿ ਇਲਾਕੇ 'ਚ ਕੁਝ ਅੱਤਵਾਦੀ ਲੁੱਕੇ ਹੋਏ ਸਨ ਅਤੇ ਉਸ ਦੇ ਸਰਚ ਆਪਰੇਸ਼ਨ ਕਰ ਦਿੱਤਾ ਹੈ।
ਸ਼ੋਪੀਆ ਦੇ ਨੌ ਪਿੰਡਾਂ ਦੀ ਘੇਰਾਬੰਦੀ ਕੀਤੀ ਹੈ। ਜਿਸ 'ਚ ਚਕੂਰਾ, ਮੰਤਰੀਬਗ, ਜੈਪੋਰਾ, ਪ੍ਰਤਬਪੋਰਾ, ਟਾਕੀਪੋਰਾ, ਰਾਨੀਪੋਰਾ, ਰਤਨੀਪੋਰਾ, ਦਨਗਾਮ ਅਤੇ ਵਨਗਾਮ ਪਿੰਡਾਂ ਨੂੰ ਸੁਰੱਖਿਆ ਫੋਰਸ ਦਾ ਬਲ ਨੇ ਘੇਰਾ ਕੀਤਾ। ਜ਼ਿਕਰਯੋਗ ਹੈ ਕਿ ਗ੍ਰਹਿਮੰਤਰੀ ਰਾਜਨਾਥ ਸਿੰਘ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ 2022 ਤੱਕ ਕਸ਼ਮੀਰ ਸਮੱਸਿਆ ਦਾ ਹਲ ਲੱਭ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀ ਸਮੱਸਿਆਵਾਂ ਹਨ-ਅੱਤਵਾਦ, ਵੱਖਵਾਦ ਅਤੇ ਕਸ਼ਮੀਰ। ਇਨ੍ਹਾਂ ਸਮੱਸਿਆਵਾਂ ਬਾਰੇ 'ਚ ਜ਼ਿਆਦਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਯਕੀਨ ਦਿਵਾਇਆ ਕਿ 2022 ਤੱਕ ਅਸੀਂ ਨੂੰ ਸਾਫ ਭਾਰਤ ਬਣਾਵਾਗੇ। ਇਸ ਲਈ ਸਮੱਸਿਆ ਦਾ ਜਲਦੀ ਹਲ ਤਲਾਸ਼ ਕੀਤਾ ਜਾਵੇਗਾ।


Related News