ਸਰਚ ਇੰਜਣ ਗੂਗਲ ਨੇ ਆਪਣਾ ਡੂਡਲ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਕੀਤਾ ਸਮਰਪਿਤ

Thursday, Aug 15, 2024 - 09:36 AM (IST)

ਨਵੀਂ ਦਿੱਲੀ (ਭਾਸ਼ਾ)- ਸਰਚ ਇੰਜਣ ਗੂਗਲ ਨੇ ਆਪਣਾ ਡੂਡਲ ਭਾਰਤ ਦੇ 78ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕਰਦੇ ਹੋਏ ਇਸ 'ਚ 'ਭਾਰਤ ਦੇ ਰਵਾਇਤੀ ਗੇਟਸ' ਨੂੰ ਦਰਸਾਇਆ ਹੈ। ਇਨ੍ਹਾਂ ਗੇਟਾਂ 'ਤੇ ਅੰਗਰੇਜ਼ੀ ਦੇ ਅੱਖਰ 'ਜੀ', 'ਓ', 'ਓ', 'ਜੀ', 'ਐੱਲ', 'ਈ' ਦੇ ਅੱਖਰਾਂ ਨਾਲ 'ਗੂਗਲ' ਲਿਖਿਆ ਹੋਇਆ ਹੈ। ਉਸ 'ਚ ਹਰੇਕ ਅੱਖਰ 'ਤੇ ਇਕ ਗੇਟ ਨੂੰ ਖੂਬਸੂਰਤ ਡਿਜਾਈਨ ਨਾਲ ਦਿਖਾਇਆ ਗਿਆ ਹੈ। ਗੂਗਲ ਇੰਡੀਆ ਨੇ ਆਪਣੀ ਵੈੱਬਸਾਈਟ 'ਤੇ ਇਕ ਸੰਦੇਸ਼ ਵੀ ਸਾਂਝਾ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ,''ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੱਜ ਦਾ ਡੂਡਲ ਵਰਿੰਦਾ ਜ਼ਾਵੇਰੀ ਦੁਆਰਾ ਬਣਾਇਆ ਹੈ। ਭਾਰਤ ਨੂੰ 1947 'ਚ ਅੱਜ ਹੀ ਦੇ ਦਿਨ ਭਾਰਤ ਨੂੰ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ।''

ਇਸ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਲੋਕ ਲਗਭਗ 2 ਸਦੀਆਂ ਦੀ ਅਸਮਾਨਤਾ, ਹਿੰਸਾ ਅਤੇ ਬੁਨਿਆਦੀ ਅਧਿਕਾਰਾਂ ਦੀ ਘਾਟ ਤੋਂ ਬਾਅਦ ਸਵੈ-ਸ਼ਾਸਨ ਅਤੇ ਪ੍ਰਭੂਸੱਤਾ ਦੀ ਤੀਬਰ ਇੱਛਾ ਰੱਖਦੇ ਸਨ। ਸੰਦੇਸ਼ 'ਚ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਅਗਵਾਈ 'ਚ, ਭਾਰਤੀ ਆਜ਼ਾਦੀ ਦੀ ਲਹਿਰ ਸਿਵਲ ਨਾ-ਫ਼ਰਮਾਨੀ ਦੁਆਰਾ ਚਲਾਈ ਗਈ ਸੀ ਅਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੀ ਦ੍ਰਿੜਤਾ ਅਤੇ ਉਨ੍ਹਾਂ ਦਾ ਬਲੀਦਾਨ ਰੰਗ ਲਿਆਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News