ਸ਼ਰੇਆਮ ਗੁੰਡਾਗਰਦੀ: SDM ਨੂੰ ਥੱਪੜ, ਕਾਂਸਟੇਬਲ ਨੂੰ ਮਾਰੇ ਡੰਡੇ...! BJP ਵਿਧਾਇਕ ਤੇ ਉਸ ਦੇ ਸਮਰਥਕਾਂ ਖ਼ਿਲਾਫ਼ FIR
Tuesday, Jun 24, 2025 - 05:00 PM (IST)

ਯੂਪੀ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਜਪਾ ਦੇ ਸਦਰ ਵਿਧਾਇਕ ਪ੍ਰਕਾਸ਼ ਦਿਵੇਦੀ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਨਾਰਾਇਣੀ ਦੇ ਐੱਸਡੀਐੱਮ ਅਮਿਤ ਸ਼ੁਕਲਾ ਅਤੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ, ਜਦੋਂ ਐੱਸਡੀਐੱਮ ਨੇ ਗੈਰ-ਕਾਨੂੰਨੀ ਰੇਤ ਲੈ ਕੇ ਜਾ ਰਹੇ ਦੋ ਓਵਰਲੋਡ ਟਰੱਕਾਂ ਨੂੰ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ : Heavy Rain Alert: 24 ਤੋਂ 29 ਜੂਨ ਤੱਕ ਪਵੇਗਾ ਭਾਰੀ ਮੀਂਹ! ਬਿਜਲੀ ਡਿੱਗਣ ਦਾ ਖ਼ਤਰਾ, IMD ਵਲੋਂ ਅਲਰਟ ਜਾਰੀ
ਜਾਣੋ ਕੀ ਹੈ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ ਹੈ। ਐੱਸਡੀਐੱਮ ਅਮਿਤ ਸ਼ੁਕਲਾ ਜਦੋਂ ਖੁਰਹੰਡ ਪੁਲਸ ਸਟੇਸ਼ਨ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਸਮੱਗਰੀ ਨਾਲ ਭਰੇ 2 ਓਵਰਲੋਡ ਟਰੱਕਾਂ ਨੂੰ ਜ਼ਬਤ ਕਰਨ ਪਹੁੰਚੇ ਤਾਂ ਵਿਵਾਦ ਸ਼ੁਰੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਟਰੱਕਾਂ ਨੂੰ ਛੱਡਣ ਲਈ ਵਿਧਾਇਕ ਪ੍ਰਕਾਸ਼ ਦਿਵੇਦੀ ਨੇ ਪਹਿਲਾਂ ਐੱਸਡੀਐੱਮ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ 'ਤੇ ਦਬਾਅ ਪਾਇਆ। ਪਰ ਜਦੋਂ ਐੱਸਡੀਐੱਮ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਵਿਧਾਇਕ ਆਪਣੇ ਸਮਰਥਕਾਂ ਨਾਲ ਮੌਕੇ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ : 94 ਲੱਖ ਗ਼ਰੀਬ ਪਰਿਵਾਰਾਂ ਲਈ Good News! ਬੈਂਕ ਖਾਤਿਆਂ 'ਚ ਆਉਣਗੇ 2-2 ਲੱਖ ਰੁਪਏ, ਜਾਣੋ ਕਿਵੇਂ
ਚੌਕੀ 'ਤੇ ਵਿਧਾਇਕ ਅਤੇ ਐੱਸਡੀਐੱਮ ਵਿਚਕਾਰ ਪਹਿਲਾ ਤਾਂ ਗਰਮਾ-ਗਰਮ ਬਹਿਸ ਹੋਈ, ਜੋ ਜਲਦੀ ਹੀ ਹਿੰਸਕ ਝੜਪ ਵਿੱਚ ਬਦਲ ਗਈ। ਦੋਸ਼ ਹੈ ਕਿ ਵਿਧਾਇਕ ਨੇ ਐੱਸਡੀਐੱਮ ਨੂੰ ਥੱਪੜ ਮਾਰਿਆ ਅਤੇ ਉਸਦੇ ਸਮਰਥਕਾਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਝੜਪ ਦੌਰਾਨ ਚੌਕੀ ਦੇ ਕਾਂਸਟੇਬਲ ਅਤੇ ਐੱਸਡੀਐੱਮ ਦੇ ਡਰਾਈਵਰ ਜੋ ਦਖਲ ਦੇਣ ਆਏ ਸਨ, ਨੂੰ ਵੀ ਕੁੱਟਿਆ ਗਿਆ। ਇਸ ਪੂਰੇ ਮਾਮਲੇ ਵਿੱਚ ਐੱਸਡੀਐੱਮ ਦੇ ਡਰਾਈਵਰ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਧਾਇਕ ਪ੍ਰਕਾਸ਼ ਦਿਵੇਦੀ, ਉਨ੍ਹਾਂ ਦੇ ਤਿੰਨ ਸਮਰਥਕਾਂ ਅਤੇ 25-30 ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ। ਉਨ੍ਹਾਂ ਵਿਰੁੱਧ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਹਮਲਾ ਕਰਨ ਅਤੇ ਧੱਕੇਸ਼ਾਹੀ ਵਰਗੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : '7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ'
ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਘਟਨਾ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਸਮਾਜਵਾਦੀ ਪਾਰਟੀ ਨੇ ਇਸ ਘਟਨਾ ਨੂੰ 'ਭਾਜਪਾ ਦੀ ਗੁੰਡਾਗਰਦੀ' ਦੱਸਿਆ ਅਤੇ ਵਿਧਾਇਕ 'ਤੇ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ। ਕਾਂਗਰਸ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਲੋਕਤੰਤਰ ਦਾ ਅਪਮਾਨ ਹੈ ਅਤੇ ਵਿਧਾਇਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ ਫ਼ਾਇਦਾ
ਪ੍ਰਕਾਸ਼ ਦਿਵੇਦੀ ਬੰਦਾ ਸਦਰ ਸੀਟ ਤੋਂ ਭਾਜਪਾ ਵਿਧਾਇਕ ਹਨ। ਉਨ੍ਹਾਂ ਨੇ 2017 ਵਿੱਚ ਪਹਿਲੀ ਵਾਰ ਚੋਣ ਜਿੱਤੀ ਅਤੇ 2022 ਵਿੱਚ ਸਪਾ ਦੀ ਮੰਜੁਲਾ ਸਿੰਘ ਨੂੰ ਹਰਾ ਕੇ ਦੁਬਾਰਾ ਵਿਧਾਇਕ ਬਣੇ। ਉਹ ਆਪਣੇ ਜਨਤਾ ਦਰਬਾਰ ਅਤੇ ਆਮ ਲੋਕਾਂ ਨਾਲ ਆਪਣੇ ਸਬੰਧਾਂ ਲਈ ਜਾਣੇ ਜਾਂਦੇ ਹਨ। ਹਾਲਾਂਕਿ, ਉਨ੍ਹਾਂ ਵਿਰੁੱਧ ਪਹਿਲਾਂ ਹੀ ਇੱਕ ਅਪਰਾਧਿਕ ਮਾਮਲਾ (IPC 171E - ਰਿਸ਼ਵਤਖੋਰੀ) ਦਰਜ ਹੈ। ਹੁਣ ਇਸ ਤਾਜ਼ਾ ਵਿਵਾਦ ਨੇ ਉਨ੍ਹਾਂ ਦੇ ਅਕਸ ਨੂੰ ਵੱਡਾ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ 10 ਜੁਲਾਈ ਤੱਕ ਸਕੂਲ ਰਹਿਣਗੇ ਬੰਦ, ਹੁਕਮ ਹੋਏ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।