ਸਕਾਟਲੈਂਡ ਦੇ MP ''ਤੇ ਚੜ੍ਹਿਆ ਭਾਰਤੀ ਰੰਗ, ਕੇਰਲ ਦੇ ਗੁਰੂਵਾਯੂਰ ਮੰਦਰ ''ਚ ਦੇਸੀ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

Thursday, Aug 20, 2026 - 02:11 AM (IST)

ਸਕਾਟਲੈਂਡ ਦੇ MP ''ਤੇ ਚੜ੍ਹਿਆ ਭਾਰਤੀ ਰੰਗ, ਕੇਰਲ ਦੇ ਗੁਰੂਵਾਯੂਰ ਮੰਦਰ ''ਚ ਦੇਸੀ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

ਤ੍ਰਿਸ਼ੂਰ (ਏਜੰਸੀ) : ਸਕਾਟਲੈਂਡ ਸੰਸਦ ਦੇ ਮੈਂਬਰ ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਦੇ ਨੇਤਾ ਮਾਰਟਿਨ ਡੇ ਨੇ ਆਪਣੀ ਸਾਥਣ ਨਿਤਿਨ ਚੰਦ ਨਾਲ ਕੇਰਲਮ ਦੇ ਮਸ਼ਹੂਰ ਗੁਰੂਵਾਯੂਰ ਸ਼੍ਰੀ ਕ੍ਰਿਸ਼ਨ ਮੰਦਰ ’ਚ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਪਰਿਵਾਰਕ ਸੂਤਰਾਂ ਅਨੁਸਾਰ, ਵਿਆਹ ਸਮਾਗਮ ਵਿਚ ਜੋੜੇ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ। ਮਾਰਟਿਨ ਡੇ ਨੇ ਗੁਰੂਵਾਯੂਰ ਮੰਦਰ ਵਿਚ ਹੋਏ ਵਿਆਹ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਪੇਜ ’ਤੇ ਵੀ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : ਮੋਬਾਈਲ ਰੀਚਾਰਜ ਫਿਰ ਹੋਣਗੇ ਮਹਿੰਗੇ! ਇਹ ਦੋ ਕੰਪਨੀਆਂ ਗਾਹਕਾਂ ਨੂੰ ਦੇ ਸਕਦੀਆਂ ਹਨ ਝਟਕਾ

ਇਸ ਤੋਂ ਬਾਅਦ ਮੰਗਲਵਾਰ ਨੂੰ ਇਕ ਹਾਲ ਵਿਚ ਵਿਆਹ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪਰਿਵਾਰ ਅਤੇ ਕਰੀਬੀ ਲੋਕਾਂ ਨੇ ਹਿੱਸਾ ਲਿਆ। ਸੂਤਰਾਂ ਮੁਤਾਬਕ, ਏਰਨਾਕੁਲਮ ਜ਼ਿਲੇ ਦੇ ਪਿਰਵੋਮ ਦੀ ਰਹਿਣ ਵਾਲੀ ਨਿਤਿਨ ਚੰਦ ਸਾਲ 2008 ਵਿਚ ਆਈ.ਟੀ. ਮੈਨੇਜਮੈਂਟ ਦੀ ਉੱਚ ਸਿੱਖਿਆ ਲਈ ਬ੍ਰਿਟੇਨ ਗਈ ਸੀ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਮਾਰਟਿਨ ਡੇ ਨਾਲ ਹੋਈ। ਦੋਵਾਂ ਨੇ ਪਹਿਲਾਂ ਹੀ ਬ੍ਰਿਟੇਨ ਵਿਚ ਵਿਆਹ ਕਰ ਲਿਆ ਸੀ ਪਰ ਨਿਤਿਨ ਦੀ ਇੱਛਾ ਸੀ ਕਿ ਗੁਰੂਵਾਯੂਰ ਮੰਦਰ ਵਿਚ ਵੀ ਰਵਾਇਤੀ ਤਰੀਕੇ ਨਾਲ ਵਿਆਹ ਸਮਾਗਮ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News