SCO Summit : PM ਮੋਦੀ ਤੇ ਇਮਰਾਨ ਖਾਨ ਹੋਏ ਆਹਮੋ-ਸਾਹਮਣੇ, ਕੀਤਾ ਸਵਾਗਤ

Friday, Jun 14, 2019 - 10:43 PM (IST)

SCO Summit : PM ਮੋਦੀ ਤੇ ਇਮਰਾਨ ਖਾਨ ਹੋਏ ਆਹਮੋ-ਸਾਹਮਣੇ, ਕੀਤਾ ਸਵਾਗਤ

ਬਿਸ਼ਕੇਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਬਿਸ਼ਕੇਕ 'ਚ ਐੱਸ. ਸੀ. ਓ. ਸ਼ਿਖਰ ਸੰਮੇਲਨ ਦੌਰਾਨ ਇਕ-ਦੂਜੇ ਦਾ ਸਵਾਗਤ ਕੀਤਾ। ਅਧਿਕਾਰਕ ਸੂਤਰਾਂ ਨੇ ਇਹ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਇਥੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸ਼ਿਖਰ ਸੰਮੇਲਨ ਦੇ ਆਯੋਜਨ ਵਾਲੀ ਥਾਂ 'ਤੇ ਨੇਤਾਵਾਂ ਦੇ ਲਾਓਂਜ਼ 'ਚ ਮੋਦੀ ਅਤੇ ਖਾਨ ਨੇ ਇਕ-ਦੂਜੇ ਦਾ ਸਵਾਗਤ ਕੀਤਾ।

PunjabKesari

ਮੋਦੀ ਅਤੇ ਖਾਨ ਦੋਵੇਂ ਇਥੇ ਐੱਸ. ਸੀ. ਓ. ਦੇ ਸਾਲਾਨਾ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਆਏ ਹਨ। 2 ਹਫਤੇ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ-ਆਪਣੇ ਭਾਰਤੀ ਹਮਰੁਤਬਾ ਨੂੰ ਚਿੱਠੀ ਲਿੱਖ ਕੇ 2 ਪੱਖੀ ਗੱਲਬਾਤ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਹਿਮਾਇਤ ਕੀਤੀ ਸੀ। ਖਾਨ ਨੇ 26 ਮਈ ਨੂੰ ਮੋਦੀ ਨੂੰ ਟੈਲੀਫੋਨ ਕਰ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਬਿਹਤਰੀ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।


author

Khushdeep Jassi

Content Editor

Related News