ਕੋਰੋਨਾ ਨੂੰ ਲੈ ਕੇ ਝੂਠ ਦਾ ਪਰਦਾਫਾਸ਼ ਕਰਨਗੇ ਵਿਗਿਆਨਿਕ
Wednesday, Apr 01, 2020 - 09:22 PM (IST)

ਮੁੰਬਈ- ਕੋਰੋਨਾ ਵਾਇਰਸ ਇਕ ਜੈਵਿਕ ਹਥਿਆਰ ਬਣ ਗਿਆ ਹੈ। ਜਿਸ ਸ਼ੀਸ਼ੀ ’ਚ ਕੋਰੋਨਾ ਵਾਇਰਸ ਬੰਦ ਸੀ, ਉਹ ਸੌਦੇਬਾਜ਼ੀ ਦੌਰਾਨ ਭੀੜ ਵਾਲੇ ਬਾਜ਼ਾਰ ’ਚ ਡਿੱਗ ਕੇ ਟੁੱਟ ਗਈ ਸੀ। ਜੋ ਲੋਕ ਸਮਾਜਿਕ ਦੂਰੀ ਦੀ ਅਹਿਮੀਅਤ ਨਹੀਂ ਸਮਝ ਪਾ ਰਹੇ, ਉਨ੍ਹਾਂ ਨੂੰ ਿਕਵੇਂ ਸਮਝਾਇਆ ਜਾਵੇ? ਕੀ ਕੋਈ ਗਣਿਤ ਮਾਡਲ ਹੈ ਜੋ ਕੋਰੋਨਾ ਨਾਲ ਨਜਿੱਠਣ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ? ਦੋ ਹਫਤਿਆਂ ਬਾਅਦ ਦੇਸ਼ ’ਚ ਕਿੰਨੇ ਮਾਸਕ ਅਤੇ ਵੈਂਟੀਲੇਟਰਸ ਦੀ ਲੋੜ ਹੋਵੇਗੀ? ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬਾਂ ਨੂੰ ਕੱਢਣ ਲਈ ਵਿਗਿਆਨੀਆਂ ਦਾ ਇਕ ਸਮੂਹ ਸਾਹਮਣੇ ਆਇਆ ਹੈ। ਜੋ ਇਨ੍ਹਾਂ ਗੱਲਾਂ ਦੀ ਸਚਾਈ ਉਜਾਗਰ ਕਰੇਗਾ ਅਤੇ ਗੱਲਾਂ ਨੂੰ ਸਹੀ ਤਰ੍ਹਾਂ ਪੇਸ਼ ਕਰੇਗਾ ਤਾਂ ਕਿ ਲੋਕ ਉਹੀ ਸੱਚ ਸਮਝਣ ਜੋ ਉਨ੍ਹਾਂ ਲਈ ਸਹੀ ਹੈ ਨਾ ਕਿ ਅਫਵਾਹਾਂ ਵੱਲ ਧਿਆਨ ਦੇਣ।
ਇਨ੍ਹਾਂ ਵਿਗਿਆਨੀਆਂ ਦਾ ਸਮੂਹ ਭਾਰਤੀ ਭਾਸ਼ਾਵਾਂ ’ਚ ਕੋਰੋਨਾ ਨਾਲ ਜੁੜਿਆ ਹੱਲ ਤਿਆਰ ਕਰ ਰਿਹਾ ਹੈ। ਇਸ ਦੇ ਇਲਾਵਾ ਵਿਗਿਆਨਿਕ ਟੈਕਨਾਲੋਜੀ ਦੀ ਵਰਤੋਂ ਕਰ ਕੇ ਕੁਝ ਹੱਲ ਪੇਸ਼ ਕਰਨਗੇ। ਵਿਗਿਆਨੀਆਂ ਦਾ ਇਹ ਸਮੂਹ ਦੁਨੀਆ ਭਰ ’ਚ ਪੈਦਾ ਹੋਣ ਵਾਲੇ ਸਾਹਿਤ ਦੀ ਸਮੀਖਿਆ ਕਰ ਰਿਹਾ ਹੈ।