ਚੰਦ 'ਤੇ ਪਈ ਦਰਾਰ ਦੇਖ ਹੈਰਾਨ ਹੋਏ ਵਿਗਿਆਨੀ, ਜਾਨੋ ਕਿੰਨੀ ਅਹਿਮ ਹੈ ਇਹ ਜਾਣਕਾਰੀ

10/03/2020 8:18:00 PM

ਨਵੀਂ ਦਿੱਲੀ - ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਚੰਦ ਧਰਤੀ ਦਾ ਇਕਲੌਤਾ ਕੁਦਰਤੀ ਉਪਗ੍ਰਹਿ ਹੈ। ਇਹ ਆਪਣੇ ਆਪ ਨਹੀਂ ਚਮਕਦਾ ਸਗੋਂ ਸੂਰਜ ਦੀ ਰੋਸ਼ਨੀ ਨਾਲ ਪ੍ਰਕਾਸ਼ਿਤ ਹੁੰਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਚੰਦ ਨੂੰ ਲੈ ਕੇ ਵਿਗਿਆਨੀ ਪੜ੍ਹਾਈ ਕਰ ਰਹੇ ਹਨ। ਹਾਲ ਹੀ 'ਚ ਕਈ ਦੇਸ਼ਾਂ ਨੇ ਚੰਦ 'ਤੇ ਆਪਣੀਆਂ ਮੁਹਿੰਮਾਂ ਭੇਜੀਆਂ ਹਨ।  ਚੀਨ ਨੇ ਰੋਵਰ, ਤਾਂ ਉਥੇ ਹੀ ਭਾਰਤ ਨੇ ਵੀ ਇੱਕ ਸਾਲ ਪਹਿਲਾਂ ਆਪਣਾ ਆਰਬੀਟਰ ਭੇਜਿਆ ਹੈ। ਨਾਸਾ ਨੇ ਵੀ ਚਾਰ ਸਾਲ ਦੇ ਅੰਦਰ ਦੋ ਲੋਕਾਂ ਨੂੰ ਚੰਦ 'ਤੇ ਭੇਜਣ ਦੀ ਯੋਜਨਾ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਦੌਰਾਨ ਚੰਦ 'ਤੇ ਮਿਲੀ ਇੱਕ ਦਰਾਰ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਰੱਖਿਆ ਹੈ।

ਚੰਦ ਦਾ ਧਰਤੀ 'ਤੇ ਪ੍ਰਭਾਵ
ਚੰਦ ਧਰਤੀ ਦਾ ਇੱਕ ਇਕਲੌਤਾ ਕੁਦਰਤੀ ਉਪਗ੍ਰਹਿ ਹੈ। ਚੰਦ ਦੀ ਗਰੈਵਿਟੀ ਧਰਤੀ ਦੇ ਮਹਾਸਾਗਰਾਂ 'ਤੇ ਜਵਾਰਭਾਟਾ ਦਾ ਪ੍ਰਭਾਵ ਦਿੰਦਾ ਹੈ। ਉਥੇ ਹੀ ਆਮੌਤਰ 'ਤੇ ਇਹ ਉਪਗ੍ਰਹਿ ਦਿਸ਼ਾ ਸੂਚਕ ਦੀ ਤਰ੍ਹਾਂ ਵੀ ਕੰਮ ਕਰਦਾ ਹੈ ਅਤੇ ਕਈ ਦੇਸ਼ਾਂ ਦੇ ਕੈਲੰਡਰ ਵੀ ਇਸ ਦੀ ਚਾਲ 'ਤੇ ਨਿਰਭਰ ਹਨ। ਜੇਕਰ ਚੰਦ ਨਹੀਂ ਹੁੰਦਾ ਤਾਂ ਧਰਤੀ 'ਤੇ ਦਿਨ-ਰਾਤ 24 ਘੰਟੇ ਦੀ ਥਾਂ ਸਿਰਫ ਛੇ ਤੋਂ 12 ਘੰਟੇ ਦਾ ਹੀ ਹੁੰਦਾ। ਇੱਕ ਸਾਲ 'ਚ 365 ਦਿਨ ਨਹੀਂ ਸਗੋਂ 1000 ਤੋਂ 1400 ਦੇ ਕਰੀਬ ਦਿਨ ਹੁੰਦੇ।

ਚੰਦ ਬਾਰੇ ਜਾਣਕਾਰੀ
ਉਂਝ ਚੰਦ ਬਾਰੇ ਸਾਨੂੰ ਕਾਫ਼ੀ ਕੁੱਝ ਪਤਾ ਹੈ ਪਰ ਇਸਦੇ ਬਾਵਜੂਦ ਵੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਚੰਦ ਦੇ ਅਧਿਐਨ ਤੋਂ ਸਾਨੂੰ ਧਰਤੀ ਅਤੇ ਚੰਦਰਮਾ ਦੋਵਾਂ ਦੀ ਉਤਪੱਤੀ ਦੀ ਜਾਣਕਾਰੀ ਮਿਲ ਸਕਦੀ ਹੈ। ਨਾਸਾ ਦੇ ਅਪੋਲੋ ਅਭਿਆਨਾਂ ਦੇ ਜ਼ਰੀਏ ਚੰਦ ਤੋਂ ਲਿਆਏ ਗਏ ਪੱਥਰਾਂ ਦੇ ਅਧਿਐਨ ਦੱਸਦੇ ਹਨ ਕਿ ਚੰਦ ਅਤੇ ਧਰਤੀ ਦੋਵਾਂ ਦੀ ਹੀ ਉਤਪੱਤੀ ਲੱਗਭੱਗ ਇਕੱਠੇ ਹੀ 4.6 ਅਰਬ ਸਾਲ ਪਹਿਲਾਂ ਹੋਈ ਸੀ।

ਚੰਦ 'ਤੇ ਦਰਾਰ
ਚੰਦ ਉਪਗ੍ਰਹਿ 'ਤੇ ਜਾਂਚ ਲਈ ਕਈ ਰੋਬੋਟਿਕ ਪੁਲਾੜ ਯਾਨ ਭੇਜੇ ਜਾ ਚੁੱਕੇ ਹਨ। ਇਨ੍ਹਾਂ ਤੋਂ ਮਿਲੀ ਜਾਣਕਾਰੀਆਂ ਦਾ ਵਿਗਿਆਨੀ ਅਧਿਐਨ ਕਰਦੇ ਰਹਿੰਦੇ ਹਨ ਅਤੇ ਨਵੀਂ-ਨਵੀਂ ਜਾਣਕਾਰੀਆਂ ਬਾਰੇ ਦੱਸਦੇ ਹਨ। ਕੁੱਝ ਇਸੇ ਤਰ੍ਹਾਂ ਦੀ ਇੱਕ ਅਨੋਖੀ ਖੋਜ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਚੰਦ ਦੀ ਸਤ੍ਹਾ 'ਤੇ ਇੱਕ ਅਜੀਬ ਜਿਹੀ ਦਰਾਰ ਦੇਖੀ ਹੈ। ਸਮਿਥਸਨ ਇੰਸਟੀਚਿਊਟ ਦੇ ਇਸ ਅਧਿਐਨ 'ਚ ਅਪੋਲੋ 17 ਦੌਰਾਨ ਲਗਾਏ ਗਏ ਸੈਂਸਰਸ ਦੇ ਜ਼ਰੀਏ ਖੋਜਕਰਤਾਵਾਂ ਨੇ ਇਸ ਫਾਲਟ ਨੂੰ ਪਾਇਆ ਹੈ।

ਕਿਵੇਂ ਆਈ ਇਹ ਦਰਾਰ
ਖੋਜਕਰਤਾਵਾਂ ਨੂੰ ਅੰਕੜਿਆਂ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਚੰਦ ਦੀ ਸਤਹ 'ਤੇ ਇਹ ਰਹੱਸਮਈ ਦਰਾਰ ਇੱਕ ਸ਼ਕਤੀਸ਼ਾਲੀ ਝਟਕੇ ਦੀ ਵਜ੍ਹਾ ਨਾਲ ਆਈ ਹੈ, ਜਿਸਦਾ ਰੀਕਟਰ ਪੈਮਾਨੇ 'ਤੇ ਮਾਪ ਕਰੀਬ 5.5 ਪਾਇਆ ਗਿਆ ਹੈ। ਉਂਝ ਇਹ ਭੂਚਾਲ ਧਰਤੀ 'ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਹੈ। ਦੱਸ ਦਈਏ ਕਿ ਇਸ ਅਧਿਐਨ ਨਾਲ ਚੰਦ 'ਤੇ ਭੂਚਾਲ ਦੀ ਗਤੀਵਿਧੀ ਹੋਣ ਦੀ ਪੁਸ਼ਟੀ ਵੀ ਮਿਲਦੀ ਹੈ।


Inder Prajapati

Content Editor

Related News