ਅਰੁਣਾਚਲ ’ਚ ਮਿਲੀ ‘ਮਿਊਜ਼ਿਕ ਫਰੌਗ’ ਦੀ ਨਵੀਂ ਨਸਲ

Thursday, Nov 23, 2023 - 03:31 PM (IST)

ਈਟਾਨਗਰ, (ਭਾਸ਼ਾ)- ਅਰੁਣਾਚਲ ਪ੍ਰਦੇਸ਼ ਵਿਚ ਵਿਗਿਆਨੀਆਂ ਨੇ ‘ਮਿਊਜ਼ਿਕ ਫਰੌਗ’ ਦੀ ਇਕ ਨਵੀਂ ਨਸਲ ਦੀ ਖੋਜ ਕੀਤੀ ਹੈ| ਵਿਗਿਆਨੀਆਂ ਨੇ ‘ਜੂਟਾਕਸਾ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਲੇਖ ’ਚ ਦਾਅਵਾ ਕੀਤਾ ਹੈ ਕਿ ਨਵਾਂ ਡੱਡੂ ਨਿਦਿਰਾਨਾ ਨਸਲ ਦਾ ਹੈ। ਵਿਗਿਆਨੀ ਬਿਟੂਪਨ ਬਰੂਹਾ, ਵੀ. ਦੀਪਕ ਅਤੇ ਅਭਿਜੀਤ ਦਾਸ ਨੇ ਪਿਛਲੇ ਸਾਲ ਅਗਸਤ ਤੋਂ ਸਤੰਬਰ ਦਰਮਿਆਨ ਉੱਤਰ-ਪੂਰਬੀ ਰਾਜ ਦੇ ਚਾਂਗਲਾਂਗ ਅਤੇ ਲੋਹਿਤ ਜ਼ਿਲਿਆਂ ਵਿਚ ਖੇਤਰੀ ਸਰਵੇਖਣ ਕੀਤਾ ਸੀ।

ਇਸ ਦੌਰਾਨ ਵਿਗਿਆਨੀਆਂ ਨੇ ਪਾਣੀ ਵਿਚ ਬਨਸਪਤੀ ਵਿਚ ਇਕ ਨਰ ਡੱਡੂ ਨੂੰ ਦੇਖਿਆ, ਜਿਸ ਦਾ ਸਰੀਰ ਇਕ ਆਮ ਡੱਡੂ ਨਾਲੋਂ ਜ਼ਿਆਦਾ ਮਜ਼ਬੂਤ ​​ਸੀ ਅਤੇ ਉਹ ਉੱਚੀ-ਉੱਚੀ ਆਵਾਜ਼ਾਂ ਕੱਢ ਰਿਹਾ ਸੀ। ਵਿਗਿਆਨੀਆਂ ਨੇ ਦੱਸਿਆ ਕਿ ਉਨ੍ਹਾਂ ਨੇ 5 ‘ਨੋਆ-ਦਿਹਿੰਗ ਮਿਊਜ਼ਿਕ ਫਰੌਗਸ’ ਫੜੇ ਹਨ, ਜਿਨ੍ਹਾਂ ’ਚ 3 ਨਰ ਅਤੇ 2 ਮਾਦਾ ਹਨ। ਨਵੀਂ ਨਸਲ ਦਾ ਨਾਂ ਨੋਆ-ਦਿਹਿੰਗ ਨਦੀ ਦੇ ਨਾਂ ’ਤੇ ਰੱਖਿਆ ਗਿਆ ਹੈ। ਵਿਗਿਆਨੀਆਂ ਮੁਤਾਬਕ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਨਿਦਿਰਾਨਾ ਨਸਲ ਭਾਰਤ ਵਿਚ ਵੀ ਮੌਜੂਦ ਹੈ, ਆਮ ਤੌਰ ’ਤੇ ਇਹ ਨਸਲ ਜਾਪਾਨ, ਤਾਈਵਾਨ, ਚੀਨ, ਵੀਅਤਨਾਮ, ਲਾਓਸ ਅਤੇ ਥਾਈਲੈਂਡ ਵਿਚ ਪਾਈ ਜਾਂਦੀ ਹੈ।


Rakesh

Content Editor

Related News