ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰਨ ਦੇ ਹੁਕਮ, ਐਡਵਾਈਜ਼ਰੀ ਜਾਰੀ

Tuesday, Aug 20, 2024 - 06:18 PM (IST)

ਨੈਸ਼ਨਲ ਡੈਸਕ - ਦੇਸ਼ ਭਰ 'ਚ ਮਾਨਸੂਨ ਦੀ ਵਾਪਸੀ ਹੋ ਗਈ ਹੈ, ਜਿਸ ਦੇ ਬਾਵਜੂਦ ਕਈ ਸੂਬਿਆਂ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਹੈਦਰਾਬਾਦ 'ਚ ਅੱਜ 20 ਅਗਸਤ ਨੂੰ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ। ਤੇਲੰਗਾਨਾ ਸਰਕਾਰ ਨੇ ਲਗਾਤਾਰ ਬਾਰਿਸ਼ ਦੇ ਮੱਦੇਨਜ਼ਰ ਗ੍ਰੇਟਰ ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ (GHMC) ਅਤੇ ਰੰਗਾਰੇਡੀ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਵਿਦਿਅਕ ਸੰਸਥਾਵਾਂ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਭਾਰੀ ਮੀਂਹ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਅਤੇ ਜੀਐੱਚਐੱਮਸੀ ਦੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਅਧਿਕਾਰੀਆਂ ਨੇ ਕਿਸੇ ਵੀ ਸਮੱਸਿਆ ਦੇ ਮਾਮਲੇ ਵਿਚ 040-21111111 ਅਤੇ 9000113667 ਨੰਬਰਾਂ 'ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਮੋਹਲੇਧਾਰ ਮੀਂਹ ਕਾਰਨ ਸੜਕਾਂ 'ਤੇ ਜਾਮ ਵਾਲੀ ਸਥਿਤੀ ਬਣ ਗਈ ਹੈ। ਦਿਲਸੁਖਨਗਰ, ਕੋਠਾਪੇਟ, ਸਰੂਰਨਗਰ, ਐਲਬੀ ਨਗਰ, ਨਾਗੋਲੇ ਅਤੇ ਅਲਕਾਪੁਰੀ ਵਰਗੇ ਖੇਤਰਾਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਹੈਦਰਾਬਾਦ ਅਤੇ ਆਸਪਾਸ ਦੇ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ

ਮੀਡੀਆ ਰਿਪੋਰਟਾਂ ਮੁਤਾਬਕ ਅਮੀਰਪੇਟ, ​​ਜੁਬਲੀ ਹਿਲਜ਼, ਬੰਜਾਰਾ ਹਿਲਜ਼, ਖੈਰਤਾਬਾਦ, ਨਾਮਪੱਲੀ, ਬਸ਼ੀਰ ਬਾਗ, ਹਿਮਾਯਤ ਨਗਰ, ਆਬਿਡਸ ਅਤੇ ਨਾਮਪੱਲੀ ਵਰਗੇ ਇਲਾਕਿਆਂ 'ਚ ਵੀ ਭਾਰੀ ਮੀਂਹ ਪੈ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੈਰਤਾਬਾਦ ਦੀ ਮੁੱਖ ਸੜਕ ਗੋਡੇ-ਗੋਡੇ ਪਾਣੀ ਨਾਲ ਭਰ ਗਈ ਹੈ, ਜਿਸ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਵਧ ਗਈ ਹੈ। ਮੁਸ਼ੀਰਾਬਾਦ ਦੇ ਨੀਵੇਂ ਇਲਾਕਿਆਂ ਵਿਚ ਵੀ ਪਾਣੀ ਭਰ ਗਿਆ ਹੈ ਅਤੇ ਰਾਮਨਗਰ, ਪਰਾਸੀਗੁਟਾ, ਬੁੱਧ ਨਗਰ ਅਤੇ ਗੰਗਾਪੁੱਤਰ ਕਾਲੋਨੀਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਇਹ ਵੀ ਪੜ੍ਹੋ ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ

ਸਥਾਨਕ ਲੋਕਾਂ ਮੁਤਾਬਕ ਭਾਰੀ ਮੀਂਹ ਕਾਰਨ ਕਈ ਕਾਰਾਂ ਰੁੜ੍ਹ ਗਈਆਂ ਹਨ ਅਤੇ ਨੀਵੇਂ ਇਲਾਕੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਹਨ। GHMC ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਬਿਨਾਂ ਕਿਸੇ ਜ਼ਰੂਰੀ ਕਾਰਨ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਦਿਨ ਯਾਨੀ 21 ਅਗਸਤ ਨੂੰ ਤੂਫਾਨ ਅਤੇ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ, ਜਿਸ ਦੌਰਾਨ ਸਾਰੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ ਹੈ।

ਇਹ ਵੀ ਪੜ੍ਹੋ ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News