ਸਕੂਲਾਂ ਦਾ ਬਦਲੇਗਾ ਸਮਾਂ ! ਸਿੱਖਿਆ ਮੰਤਰੀ ਦਾ ਆ ਗਿਆ ਵੱਡਾ ਬਿਆਨ
Tuesday, Jul 08, 2025 - 03:57 PM (IST)

ਨੈਸ਼ਨਲ ਡੈਸਕ- ਉੱਤਰੀ ਭਾਰਤ 'ਚ ਭਾਰੀ ਬਾਰਿਸ਼ ਨੇ ਕਹਿਰ ਵਰ੍ਹਾਇਆ ਹੋਇਆ ਹੈ, ਇਸੇ ਦੌਰਾਨ ਜੰਮੂ-ਕਸ਼ਮੀਰ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ 'ਚ ਬਦਲਾਅ ਦਾ ਐਲਾਨ ਕੀਤਾ ਸੀ। ਸਕੂਲਾਂ ਦੇ ਸਮੇਂ ਵਿੱਚ ਬਦਲਾਅ ਨੂੰ ਲੈ ਕੇ ਹੋ ਰਹੀ ਆਲੋਚਨਾ ਦੇ ਵਿਚਕਾਰ, ਜੰਮੂ-ਕਸ਼ਮੀਰ ਦੀ ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕਿਹਾ ਕਿ ਇਹ ਫੈਸਲਾ ਅੰਤਿਮ ਨਹੀਂ ਹੈ ਅਤੇ ਇਸ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।
ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਕਸ਼ਮੀਰ ਅਤੇ ਜੰਮੂ ਡਿਵੀਜ਼ਨ ਦੇ ਸਰਦੀਆਂ ਵਾਲੇ ਜ਼ੋਨ ਦੇ ਸਾਰੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਸੀ। ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸਕੂਲ ਮੰਗਲਵਾਰ ਨੂੰ ਦੁਬਾਰਾ ਖੁੱਲ੍ਹ ਗਏ ਹਨ। ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ, ਸ਼੍ਰੀਨਗਰ ਦੀਆਂ ਨਗਰਪਾਲਿਕਾ ਸੀਮਾਵਾਂ ਦੇ ਅੰਦਰ ਆਉਣ ਵਾਲੇ ਸਕੂਲਾਂ ਦਾ ਸਮਾਂ ਸਵੇਰੇ 7:30 ਵਜੇ ਤੋਂ 11:30 ਵਜੇ ਤੱਕ ਹੋਵੇਗਾ ਅਤੇ ਨਗਰਪਾਲਿਕਾ ਸੀਮਾਵਾਂ ਤੋਂ ਬਾਹਰਲੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; SI-ASI ਸਣੇ 8 ਪੁਲਸ ਮੁਲਾਜ਼ਮ ਹੋ ਗਏ ਸਸਪੈਂਡ
ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ, ਸਕੂਲ ਸਵੇਰੇ 9 ਵਜੇ ਦੇ ਕਰੀਬ ਖੁੱਲ੍ਹਦੇ ਸਨ। ਸੋਧੇ ਹੋਏ ਸਮੇਂ 'ਤੇ ਮਾਪਿਆਂ ਸਮੇਤ ਕਈ ਵਰਗਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਕਦਮ 'ਤੇ ਵੀ ਸਵਾਲ ਉਠਾਏ ਹਨ। ਉੱਥੇ ਹੀ ਮਾਪਿਆਂ ਦਾ ਕਹਿਣਾ ਹੈ ਕਿ ਇੰਨੀ ਸਵੇਰੇ ਬੱਚਿਆਂ ਨੂੰ ਉਠਾਉਣਾ ਬਹੁਤ ਮੁਸ਼ਕਲ ਹੁੰਦਾ ਹੈ।
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਇਟੂ ਨੇ ਕਿਹਾ, "ਮੈਨੂੰ (ਸਕੂਲ ਦੇ ਸਮੇਂ ਵਿੱਚ ਬਦਲਾਅ ਦੇ ਸੰਬੰਧ ਵਿੱਚ) ਬਹੁਤ ਸਾਰੇ ਫੋਨ ਆਏ ਹਨ। ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ (ਸੋਧੇ ਹੋਏ ਸਕੂਲ ਦੇ ਸਮੇਂ) ਅੰਤਿਮ ਨਹੀਂ ਹਨ। ਜੇਕਰ ਸਾਨੂੰ ਲੱਗਾ ਕਿ ਸਮਾਂ ਬਦਲਣ ਦੀ ਲੋੜ ਹੈ, ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।"
ਜ਼ਿਕਰਯੋਗ ਹੈ ਕਿ 21 ਜੂਨ ਨੂੰ ਅਧਿਕਾਰੀਆਂ ਨੇ ਕਸ਼ਮੀਰ ਵਿੱਚ ਵਧ ਰਹੇ ਤਾਪਮਾਨ ਕਾਰਨ ਘਾਟੀ ਦੇ ਸਾਰੇ ਸਕੂਲਾਂ ਲਈ 23 ਜੂਨ ਤੋਂ 7 ਜੁਲਾਈ ਤੱਕ 15 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਅੱਜ ਇਹ ਸਕੂਲ ਨਵੇਂ ਐਲਾਨੇ ਗਏ ਸਮੇਂ 'ਤੇ ਮੁੜ ਖੁੱਲ੍ਹ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e