ਦਿੱਲੀ : ਸਕੂਲ 'ਚ 5 ਸਾਲਾ ਬੱਚੀ ਨਾਲ ਸਫ਼ਾਈ ਕਰਮਚਾਰੀ ਨੇ ਕੀਤਾ ਰੇਪ

Wednesday, Aug 14, 2019 - 01:34 PM (IST)

ਦਿੱਲੀ : ਸਕੂਲ 'ਚ 5 ਸਾਲਾ ਬੱਚੀ ਨਾਲ ਸਫ਼ਾਈ ਕਰਮਚਾਰੀ ਨੇ ਕੀਤਾ ਰੇਪ

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਪਾਰਟ-ਟੂ ਇਲਾਕੇ 'ਚ ਇਕ ਨਾਮੀ ਸਕੂਲ 'ਚ ਸਫ਼ਾਈ ਕਰਮਚਾਰੀ ਨੇ ਪ੍ਰੀ-ਨਰਸਰੀ 'ਚ ਪੜ੍ਹਨ ਵਾਲੀ 5 ਸਾਲਾ ਬੱਚੀ ਨਾਲ ਰੇਪ ਕੀਤਾ। ਵਾਰਦਾਤ ਤੋਂ ਬਾਅਦ ਬੱਚੀ ਨੂੰ ਉਸ ਨੇ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਮੰਮੀ-ਪਾਪਾ ਨੂੰ ਦੱਸਿਆ ਤਾਂ ਉਸ ਨਾਲ ਬਹੁਤ ਬੁਰਾ ਹੋਵੇਗਾ। ਇਸ ਕਾਰਨ ਬੱਚੀ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। 8 ਅਗਸਤ ਨੂੰ ਉਸ ਦੇ ਪੇਟ 'ਚ ਦਰਦ ਹੋਣ 'ਤੇ ਪਰਿਵਾਰ ਵਾਲੇ ਹਸਪਤਾਲ ਲੈ ਗਏ। ਜਾਂਚ 'ਚ ਉਸ ਨਾਲ ਰੇਪ ਦੀ ਗੱਲ ਸਾਹਮਣੇ ਆਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਬੱਚੀ ਆਪਣੇ ਪਰਿਵਾਰ ਨਾਲ ਅੰਬੇਡਕਰ ਨਗਰ ਇਲਾਕੇ 'ਚ ਰਹਿੰਦੀ ਹੈ। 

ਬੱਚੀ ਦੇ ਪੇਟ 'ਚ ਦਰਦ ਅਤੇ ਟਾਇਲਟ ਕਰਨ 'ਚ ਪਰੇਸ਼ਾਨੀ ਹੋਈ ਤਾਂ ਮਾਤਾ-ਪਿਤਾ ਨੇ ਉਸ ਤੋਂ ਪੁੱਛ-ਗਿੱਛ ਕੀਤੀ। ਬੱਚੀ ਨੇ ਸਕੂਲ 'ਚ ਉਸ ਨਾਲ ਗਲਤ ਕੰਮ ਹੋਣ ਬਾਰੇ ਦੱਸਿਆ। ਪੁਲਸ ਨੇ ਬੱਚੀ ਦੀ ਨਿਸ਼ਾਨਦੇਹੀ 'ਤੇ ਅਗਲੇ ਦਿਨ ਸਕੂਲ ਦੇ ਸਫਾਈ ਕਰਮਚਾਰੀ ਮੱਥੂ (45) ਨੂੰ ਗ੍ਰਿਫਤਾਰ ਕਰ ਲਿਆ। ਉਹ ਸੁਧਾਰ ਕੈਂਪ ਕਾਲਕਾਜ਼ੀ 'ਚ ਰਹਿੰਦਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਦੋਸ਼ੀ ਕਈ ਦਿਨਾਂ ਤੋਂ ਬੱਚੀ ਨਾਲ ਛੇੜਛਾੜ ਕਰ ਰਿਹਾ ਸੀ ਅਤੇ ਮੌਕਾ ਮਿਲਦੇ ਹੀ ਉਸ ਨੇ ਰੇਪ ਨੂੰ ਅੰਜਾਮ ਦਿੱਤਾ। ਸੀ.ਸੀ.ਟੀ.ਵੀ. ਕੈਮਰੇ 'ਚ ਦੋਸ਼ੀ ਬੱਚੀ ਦੇ ਪਿੱਛੇ ਟਾਇਲਟ 'ਚ ਜਾਂਦਾ ਦਿਖਾਈ ਦੇ ਰਿਹਾ ਹੈ। ਪੁਲਸ ਨੇ ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਹਾਸਲ ਕਰ ਲਈ ਹੈ। ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।


author

DIsha

Content Editor

Related News