SC/ST ਵਿਦਿਆਰਥੀਆਂ ਨੂੰ ਰਾਹਤ, ਨਹੀਂ ਦੇਣੀ ਹੋਵੇਗੀ ਵਧੀ ਹੋਈ ਪ੍ਰੀਖਿਆ ਫੀਸ

Wednesday, Aug 14, 2019 - 01:45 AM (IST)

SC/ST ਵਿਦਿਆਰਥੀਆਂ ਨੂੰ ਰਾਹਤ, ਨਹੀਂ ਦੇਣੀ ਹੋਵੇਗੀ ਵਧੀ ਹੋਈ ਪ੍ਰੀਖਿਆ ਫੀਸ

ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਆਖਿਰਕਾਰ ਦਿੱਲੀ 'ਚ ਐੱਸ.ਸੀ./ਐੱਸ.ਟੀ. ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੇ ਪ੍ਰੀਖਿਆ ਫੀਸ 'ਚ ਕੀਤੇ ਗਏ ਵਾਧੇ ਨੂੰ ਵਾਪਸ ਲੈ ਲਿਆ ਹੈ। ਸੀ.ਬੀ.ਐੱਸ.ਈ. ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਐੱਸ.ਸੀ./ਐੱਸ.ਟੀ. ਵਿਦਿਆਰਥੀਆਂ ਤੋਂ ਪ੍ਰੀਖਿਆ ਫੀਸ ਦੇ ਰੂਪ 'ਚ ਪਹਿਲਾਂ ਵਾਂਗ ਹੀ ਹੁਣ ਵੀ 50 ਰੁਪਏ ਹੀ ਲਿਆ ਜਾਵੇਗਾ। ਬਾਕੀ ਦਾ ਪੈਸਾ ਦਿੱਲੀ ਸਰਕਾਰ ਅਦਾ ਕਰੇਗੀ।

ਬੋਰਡ ਨੇ ਫੈਸਲਾ ਲਿਆ ਹੈ ਕਿ 10ਵੀਂ ਤੇ 12ਵੀਂ ਦੇ ਐੱਸ.ਸੀ./ਐੱਸ.ਟੀ. ਵਿਦਿਆਰਥੀਆਂ ਨੂੰ ਉਹੀ ਫੀਸ ਲਈ ਜਾਵੇਗੀ ਜੋ ਪਹਿਲਾਂ ਸੀ। ਹਾਲਾਂਕਿ ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਧੀ ਹੋਈ ਫੀਸ ਦੀ ਰਾਸ਼ੀ ਦਿੱਲੀ ਸਰਕਾਰ ਆਪਣੇ ਪਾਸੋਂ ਅਦਾ ਕਰੇਗੀ।

ਜ਼ਿਕਰਯੋਗ ਹੈ ਕਿ ਸੀ.ਬੀ.ਐੱਸ.ਈ. ਨੇ ਐੱਸ.ਸੀ. ਤੇ ਐੱਸ.ਟੀ. ਵਰਗ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਵਧਾ ਕੇ 1,200 ਰੁਪਏ ਕਰ ਦਿੱਤੀ ਹੈ। ਬੋਰਡ ਵੱਲੋਂ ਪਿਛਲੇ ਹਫਤੇ ਜਾਰੀ ਨੋਟੀਫਿਕੇਸ਼ਨ ਮੁਤਾਬਕ, ਆਮ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ 750 ਰੁਪਏ ਤੋਂ ਵਧਾ ਕੇ 1,500 ਕਰ ਦਿੱਤੀ ਗਈ ਹੈ।


author

Inder Prajapati

Content Editor

Related News