‘ਕਾਂਗਰਸ ਨੇਤਾ ਨਾਨਾ ਪਟੋਲੇ ਦਾ ਸੁਝਾਅ - ਦੇਸ਼ ’ਚ ਬਰਾਬਰ ਦੀ ਰਾਸ਼ਟਰੀ ਸਰਕਾਰ ਬਣਾਏ ਸੁਪਰੀਮ ਕੋਰਟ’
Thursday, May 13, 2021 - 04:39 AM (IST)
ਮੁੰਬਈ - ਮਹਾਰਾਸ਼ਟਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਾਨਾ ਪਟੋਲੇ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਦੀ ਥਾਂ ਰਾਸ਼ਟਰੀ ਸਰਕਾਰ ਬਣਾਉਣ ਦੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਅਧਿਕਾਰ ਸਾਨੂੰ ਸੰਵਿਧਾਨ ’ਚ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਸੂਬੇ ਦੇ ਪ੍ਰਮੁੱਖ ਨੇਤਾ ਜੋ ਇਸ ਵਿਚ ਕੰਮ ਕਰਨ ਦੇ ਚਾਹਵਾਨ ਹੋਣ, ਉਨ੍ਹਾਂ ਨੂੰ ਨਾਲ ਲੈ ਕੇ ਸੁਪਰੀਮ ਕੋਰਟ ਅਜਿਹੀ ਸਰਕਾਰ ਬਣਾ ਸਕਦਾ ਹੈ। ਕੇਂਦਰ ਸਰਕਾਰ ਦੇ ਬਰਾਬਰ ਦੀ ਰਾਸ਼ਟਰੀ ਸਰਕਾਰ ਬਣਾਉਣ ਦਾ ਪ੍ਰਾਵਧਾਨ ਸੰਵਿਧਾਨ ’ਚ ਹੈ।
ਇਹ ਵੀ ਪੜ੍ਹੋ- ਪੈਸੇ ਨਾ ਹੋਣ ਕਾਰਨ ਗੰਗਾ ਕੰਢੇ ਲਾਸ਼ਾਂ ਨੂੰ ਸਾੜਨ ਦੀ ਬਜਾਏ ਦਫਨਾ ਰਹੇ ਲੋਕ, ਵਾਇਰਸ ਫੈਲਣ ਦਾ ਖ਼ਤਰਾ
ਨਾਨਾ ਪਟੋਲੇ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ 7 ਸਾਲਾਂ ਦੇ ਰਾਜ ’ਚ ਸਿਰਫ ਦੇਸ਼ ਨੂੰ ਵੇਚਣ ਦਾ ਕੰਮ ਕੀਤਾ ਹੈ ਅਤੇ ਇਸ ਕੋਰੋਨਾ ਮਹਾਮਾਰੀ ਤੋਂ ਦੇਸ਼ ਨੂੰ ਬਚਾਉਣ ’ਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਸੁਪਰੀਮ ਕੋਰਟ ਨੂੰ ਇਹ ਕਹਿਣਾ ਹੈ ਕਿ ਉਸਨੂੰ ਇਸ ਮਾਮਲੇ ’ਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ, ਇਕ ਤਰ੍ਹਾਂ ਨਾਲ ਅਦਾਲਤ ਦੀ ਅਣਦੇਖੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਪ੍ਰਧਾਨ ਜੇ. ਪੀ. ਨੱਡਾ ਨੇ ਕੇਂਦਰ ਸਰਕਾਰ ਨੂੰ ਕੋਰੋਨਾ ’ਚ ਅਸਫਲਤਾ ਲੁਕਾਉਣ ਲਈ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ’ਤੇ ਟਿੱਪਣੀ ਕੀਤੀ ਹੈ।
ਇਹ ਵੀ ਪੜ੍ਹੋ- ਕੋਰੋਨਾ ਤੋਂ ਬਚਣ ਲਈ ਗੋਬਰ-ਗੌਮੂਤਰ ਨਾਲ ਨਹਾ ਰਹੇ ਭਾਰਤੀ (ਦੇਖੋ ਤਸਵੀਰਾਂ)
ਉਧਰ, ਭਾਜਪਾ ਬੁਲਾਰੇ ਅਤੇ ਵਿਧਾਇਕ ਰਾਮ ਕਦਮ ਨੇ ਕਿਹਾ ਕਿ ਮਹਾਰਾਸ਼ਟਰ ਕਾਂਗਰਸ ਦੇ ਨੇਤਾ ਫਿਲਹਾਲ ਮੁੰਗੇਰੀ ਲਾਲ ਦੇ ਹੁਸੀਨ ਸੁਪਨਿਆਂ ਦੀ ਦੁਨੀਆ ’ਚ ਜੀ ਰਹੇ ਹਨ। ਜੇਕਰ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਸੰਵਿਧਾਨ ’ਚ ਦਰਜ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਵੀ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਹੀ ਸਰਕਾਰ ’ਚ ਸਹਿਯੋਗੀ ਸ਼ਿਵਸੈਨਾ ਲਗਾਤਾਰ ਕਾਂਗਰਸ ਦਾ ਅਪਮਾਨ ਕਰਦੀ ਹੋਈ ਉਨ੍ਹਾਂ ਤੋਂ ਅੱਗੇ ਨਿਕਲ ਰਹੀ ਹੈ। ਪਹਿਲਾਂ ਉਨ੍ਹਾਂ ਨੇ ਪ੍ਰਦੇਸ਼ ’ਚ ਖੁਦ ਦੀ ਡਿੱਗਦੀ ਸਾਖ ਨੂੰ ਬਚਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।