NRI ਨੂੰ ਮਿਲ ਸਕਦੈ ਵੋਟ ਦਾ ਅਧਿਕਾਰ, ਸੁਪਰੀਮ ਕੋਰਟ ਨੇ ਕੇਂਦਰ, ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

Wednesday, Aug 17, 2022 - 12:48 PM (IST)

NRI ਨੂੰ ਮਿਲ ਸਕਦੈ ਵੋਟ ਦਾ ਅਧਿਕਾਰ, ਸੁਪਰੀਮ ਕੋਰਟ ਨੇ ਕੇਂਦਰ, ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਇੱਥੇ ਚੋਣਾਂ 'ਚ ਐੱਨ.ਆਰ.ਆਈ. ਭਾਰਤੀਆਂ ਨੂੰ ਵੋਟ ਕਰਨ ਦਾ ਅਧਿਕਾਰ ਦੇਣ ਦੀ ਅਪੀਲ ਕਰਨ ਵਾਲੀ ਜਨਹਿੱਤ ਪਟੀਸ਼ਨ 'ਤੇ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਬੁੱਧਵਾਰ ਨੂੰ ਜਵਾਬ ਮੰਗਿਆ। 

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਦੀ ਪੂਰੇ ਦੇਸ਼ ’ਚ ਰਚੀ ਜਾ ਰਹੀ ਹੈ ਸਾਜ਼ਿਸ਼ : ਟਿਕੈਤ

ਚੀਫ਼ ਜਸਿਟਸ ਐੱਨ.ਵੀ. ਰਮੰਨਾ, ਜੱਜ ਜੇ.ਕੇ. ਮਾਹੇਸ਼ਵਰੀ ਅਤੇ ਜੱਜ ਹਿਮਾ ਕੋਹਲੀ ਦੀ ਬੈਂਚ ਨੇ 'ਕੇਰਲ ਪ੍ਰਵਾਸੀ ਐਸੋਸੀਏਸ਼ਨ' ਵਲੋਂ ਦਾਇਰ ਜਨਹਿੱਤ ਪਟੀਸ਼ਨ 'ਤੇ ਨੋਟਿਸ ਲਿਆ, ਜਿਸ 'ਚ ਮੰਗ ਕੀਤੀ ਗਈ ਹੈ ਕਿ ਐੱਨ.ਆਰ.ਆਈ. ਭਾਰਤੀਆਂ ਨੂੰ ਵੋਟਿੰਗ ਕਰਨ ਦਾ ਅਧਿਕਾਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਇਸ 'ਤੇ ਨੋਟਿਸ ਜਾਰੀ ਕੀਤੇ ਅਤੇ ਜਨਹਿੱਤ ਪਟੀਸ਼ਨ ਨੂੰ ਇਸ ਮੁੱਦੇ 'ਤੇ ਪੈਂਡਿੰਗ ਪਟੀਸ਼ਨਾਂ ਨਾਲ ਜੋੜਨ ਦਾ ਆਦੇਸ਼ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News