ਮਦਰਾਸ ਹਾਈ ਕੋਰਟ ਦੇ 9 ਜੱਜਾਂ ਨੂੰ ਸਥਾਈ ਬਣਾਉਣ ਦਾ ਪ੍ਰਸਤਾਵ ਪ੍ਰਵਾਨ
Thursday, Feb 13, 2020 - 05:19 PM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਨੇ 9 ਐਡੀਸ਼ਨਲ ਜੱਜਾਂ ਨੂੰ ਸਥਾਈ ਜੱਜ ਵਜੋਂ ਨਿਯੁਕਤ ਕਰਨ ਦੇ ਮਦਰਾਸ ਹਾਈ ਕੋਰਟ ਦੇ ਪ੍ਰਸਤਾਵ ਨੂੰ ਅੱਜ ਭਾਵ ਵੀਰਵਾਰ ਪ੍ਰਵਾਨ ਕਰ ਲਿਆ। ਚੀਫ ਜਸਟਿਸ ਐੱਸ.ਏ.ਬੋਬੜੇ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਕੋਲੇਜੀਅਮ ਨੇ ਜਸਟਿਸ ਪੀ.ਟੀ.ਆਸ਼ਾ, ਜਸਟਿਸ ਐੱਮ. ਨਿਰਮਲ ਕੁਮਾਰ, ਜਸਟਿਸ ਸੁਬਰਾਮਨੀਅਮ ਪ੍ਰਸਾਦ, ਜਸਟਿਸ ਐੱਨ. ਆਨੰਦ ਵੇਂਕਟੇਸ਼, ਜੀ.ਕੇ. ਇਲਾਂਤੀਰੇਅਨ, ਜਸਟਿਸ ਕ੍ਰਿਸ਼ਨਨ ਰਾਮਾਸਾਮੀ, ਜਸਟਿਸ ਸੀ. ਸਰਵਨਨ, ਜਸਟਿਸ ਬੀ. ਪਗਲੇਂਡੀ ਅਤੇ ਜਸਟਿਸ ਸੰਤਿਲ ਕੁਮਾਰ ਨੂੰ ਸਥਾਈ ਜੱਜ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ।
ਇਸ ਦੇ ਨਾਲ ਹੀ ਇਲਾਹਾਬਾਦ ਹਾਈ ਕੋਰਟ ਦੇ ਇਕ ਐਡੀਸ਼ਨਲ ਜੱਜ ਰਾਹੁਲ ਨੂੰ ਵੀ ਸਥਾਈ ਜੱਜ ਵਜੋਂ ਨਿਯੁਕਤ ਕਰਨ ਦਾ ਪ੍ਰਸਤਾਵ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਕੋਲੇਜੀਅਮ ਦੇ ਨਿਆਂਇਕ ਅਧਿਕਾਰੀ ਆਈ. ਜਸਵੰਤਰਾਏ ਵੋਰਾ, ਗੀਤਾ ਗੋਪੀ, ਡਾ. ਅਸ਼ੋਕ ਕੁਮਾਰ ਸੀ. ਜੋਸ਼ੀ ਅਤੇ ਰਾਜਿੰਦਰ ਐੱਮ. ਸਰੀਨ ਨੂੰ ਤਰੱਕੀ ਦੇ ਕੇ ਗੁਜਰਾਤ ਹਾਈ ਕੋਰਟ 'ਚ ਜਸਟਿਸ ਨਿਯੁਕਤ ਕਰਨ ਦਾ ਪ੍ਰਸਤਾਵ ਵੀ ਮਨਜ਼ੂਰ ਕੀਤਾ ਹੈ।