ਸਤੀਸ਼ ਚੰਦਰ ਵਰਮਾ ਬਣੇ ਛੱਤੀਸਗੜ੍ਹ ਦੇ ਨਵੇਂ ਐਡਵੋਕੇਟ ਜਨਰਲ
Saturday, Jun 01, 2019 - 12:04 PM (IST)

ਰਾਏਪੁਰ—ਛੱਤੀਸਗੜ੍ਹ 'ਚ ਐਡੀਸ਼ਨਲ ਐਡਵੋਕੇਟ ਜਨਰਲ ਸਤੀਸ਼ ਚੰਦਰ ਵਰਮਾ ਸੂਬੇ ਦੇ ਨਵੇਂ ਐਡਵੋਕੇਟ ਜਨਰਲ ਬਣਾਏ ਗਏ ਹਨ। ਉਹ ਕਨਕ ਤਿਵਾੜੀ ਦੀ ਥਾਂ ਲੈਣਗੇ। ਨਿਯੁਕਤੀ ਸੰਬੰਧੀ ਇਹ ਬਦਲਾਅ ਤਰੁੰਤ ਲਾਗੂ ਕੀਤਾ ਜਾਵੇਗਾ। ਇਸ ਨਿਯੁਕਤੀ ਦੇ ਨਾਲ ਹੀ ਐਡਵੋਕੇਟ ਜਨਰਲ ਲਈ ਲੰਬੇ ਸਮੇਂ ਤੋਂ ਚਲੀ ਆ ਰਹੀ ਖਿੱਚੋਤਾਣ ਖਤਮ ਹੋ ਗਈ ਹੈ। ਨਵੀਂ ਨਿਯੁਕਤੀ ਦੇ ਸੰਬੰਧ 'ਚ ਰਾਜਪਾਲ ਦੇ ਨਾਂ ਨਾਲ ਕਾਨੂੰਨ ਅਤੇ ਵਿਧਾਇਕ ਮਾਮਲਾ ਵਿਭਾਗ ਦੇ ਪੱਤਰ ਜਾਰੀ ਕਰ ਦਿੱਤਾ ਹੈ।
Chhattisgarh: Satish Chandra Verma, Additional Advocate General, appointed as Advocate General replacing Kanak Tiwari, with immediate effect pic.twitter.com/4BvMaQSHO8
— ANI (@ANI) May 31, 2019
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਯੁਕਤੀ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਸੀ ਕਿ ਐਡਵੋਕੇਟ ਜਨਰਲ ਕਨਕ ਤਿਵਾੜੀ ਨੇ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਸ ਬਿਆਨ ਤੋਂ ਬਾਅਦ ਕਨਕ ਤਿਵਾੜੀ ਨੇ ਆਪਣੇ ਅਸਤੀਫੇ ਦੀ ਖਬਰ ਦਾ ਖੰਡਨ ਕੀਤਾ ਸੀ।