ਸਰਵਜੀਤ ਕੌਰ ਮਨੁਕੇ ਨੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਕੀਤੀ ਮੁਲਾਕਾਤ
Wednesday, Jul 24, 2019 - 04:53 PM (IST)

ਅਰੁਣਾਚਲ ਪ੍ਰਦੇਸ਼/ਨਵੀਂ ਦਿੱਲੀ— ਪੰਜਾਬ 'ਚ ਖੇਡਾਂ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਨੇਤਾ ਸਰਵਜੀਤ ਕੌਰ ਮਾਨੁਕੇ ਨੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਲਈ ਖੇਡਾਂ ਲਈ ਫੰਡ ਦੀ ਮੰਗ ਕੀਤੀ। ਉੱਥੇ ਹੀ ਕਿਰਨ ਰਿਜਿਜੂ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਕਦੇ ਖੇਡਾਂ ਦੇ ਮਾਮਲੇ 'ਚ ਪੰਜਾਬ ਪਹਿਲੇ ਨੰਬਰ 'ਤੇ ਸੀ ਪਰ ਅੱਜ ਕਿਤੇ ਪਿੱਛੇ ਰਹਿ ਗਿਆ ਹੈ ਅਤੇ ਇਸ ਲਈ ਉਹ ਪੰਜਾਬ ਦੇ ਖੇਡ ਮੰਤਰੀ ਨਾਲ ਮੁਲਾਕਾਤ ਕਰਨਗੇ। ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਤੇ ਸਰਵਜੀਤ ਕੌਰ ਨੇ ਕਿਹਾ ਕਿ ਸਿੱਧੂ ਚੰਗੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹੈ। ਉਨ੍ਹਾਂ ਨੂੰ ਅਸੀਂ ਪਾਰਟੀ 'ਚ ਬੁਲਾਉਣਾ ਚਾਹੁੰਦੇ ਹਾਂ। ਉਹ ਸਾਡੇ ਮੁੱਖ ਮੰਤਰੀ ਚਿਹਰਾ ਵੀ ਹੋ ਸਕਦੇ ਹਨ। ਕਾਂਗਰਸ ਨੂੰ ਕੰਮ ਕਰਨ ਵਾਲੇ ਲੋਕ ਪਸੰਦ ਨਹੀਂ।
ਸਰਵਜੀਤ ਕੌਰ ਨੇ ਕਿਹਾ ਕਿ ਪੰਜਾਬ 'ਚ ਡਰੱਗਜ਼ ਨੂੰ ਲੈ ਕੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਮਜ਼ੇ ਕਰ ਰਹੇ ਹਨ। ਉਨ੍ਹਾਂ ਨੂੰ ਸਖਤ ਕਦਮ ਚੁੱਕਣੇ ਪੈਣਗੇ। ਘਗਰ ਦਰਿਆ 'ਚ ਆਏ ਹੜ੍ਹ ਉੱਪਰ ਉਨ੍ਹਾਂ ਨੇ ਕਿਹਾ ਕਿ ਸਾਨੂੰ ਦੇਖਣਾ ਹੋਵੇਗਾ ਕਿ ਇਸ ਦਾ ਪਰਮਾਨੈਂਟ ਇਲਾਜ ਕਿਵੇਂ ਹੋਵੇਗਾ। ਹਰ ਸਾਲ ਘਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਜਾਂਦਾ ਹੈ, ਇਸ ਲਈ ਅਜਿਹੇ 'ਚ ਸਾਨੂੰ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਸੀ। ਇਹ ਸਰਕਾਰ ਦੀ ਨਾਕਾਮੀ ਹੈ। ਉੱਥੇ ਹੀ ਉਨ੍ਹਾਂ ਨੇ ਹਿਮਾ ਦਾਸ ਨੂੰ ਯੂਥ ਆਈਕਨ ਬਣਾਉਣ ਦੀ ਵੀ ਮੰਗ ਚੁਕੀ।