ਭਾਰਤ-ਕੈਨੇਡਾ ਸਬੰਧਾਂ ''ਚ ਖਿੱਚੋਤਾਣ ਨੂੰ ਲੈ ਕੇ ਪਰਮਜੀਤ ਸਰਨਾ ਨੇ ਦਿੱਤਾ ਇਹ ਬਿਆਨ

09/21/2023 5:23:57 PM

ਨਵੀਂ ਦਿੱਲੀ- ਦਿੱਲੀ ਅਕਾਲੀ ਮੁਖੀ ਪਰਮਜੀਤ ਸਿੰਘ ਸਰਨਾ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਵਧਦੀ ਖਿੱਚੋਤਾਣ ਅਤੇ ਬਿਆਨਬਾਜ਼ੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿਹਾ ਦੋਹਾਂ ਦੇਸ਼ਾਂ ਦੇ ਵਿਆਪਕ ਸਬੰਧ ਖਤਰੇ ਵਿਚ ਪੈ ਸਕਦੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਹੋਰ ਤਣਾਅ ਆ ਸਕਦਾ ਹੈ। ਰਿਸ਼ਤਿਆਂ ਦੇ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਸਰਨਾ ਨੇ ਦੱਸਿਆ ਕਿ ਕੈਨੇਡਾ 'ਚ ਪੜ੍ਹਨ ਵਾਲੇ ਜ਼ਿਆਦਾਤਰ ਭਾਰਤੀ ਵਿਦਿਆਰਥੀ ਪੰਜਾਬ ਤੋਂ ਬਾਹਰ ਦੇ ਖੇਤਰਾਂ ਜਿਵੇਂ ਗੁਜਰਾਤ, ਮਹਾਰਾਸ਼ਟਰ ਅਤੇ ਦੱਖਣ ਤੋਂ ਆਉਂਦੇ ਹਨ। ਵੀਜ਼ਾ ਵਰਕ ਪਰਮਿਟ ਪਾਬੰਦੀ ਕੋਈ ਵੀ ਜਵਾਬੀ ਕਦਮ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਗੰਭੀਰ ਨਤੀਜੇ ਹੋਣਗੇ।

ਇਹ ਵੀ ਪੜ੍ਹੋ- ਅੱਤਵਾਦੀਆਂ ਦਾ ਪਨਾਹਗਾਰ ਬਣਿਆ ਕੈਨੇਡਾ, ਪਾਕਿਸਤਾਨ ਕਰ ਰਿਹੈ ਮਦਦ : ਵਿਦੇਸ਼ ਮੰਤਰਾਲਾ

ਸਰਨਾ ਨੇ ਇਸ ਤੋਂ ਇਲ਼ਾਵਾ ਇਸ ਤੱਥ ਵੱਲ ਧਿਆਨ ਦਿਵਾਇਆ ਕਿ ਵਾਪਰਕ ਪਾਬੰਦੀਆਂ ਮੁੱਖ ਤੌਰ 'ਤੇ ਬਾਹਰਲੇ ਖੇਤਰਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰੇਗਾ। ਸਰਨਾ ਦਾ ਬਿਆਨ ਅਜਿਹੇ ਨਾਜ਼ੁਕ ਮੋੜ 'ਤੇ ਆਇਆ ਹੈ, ਜਦੋਂ ਕੈਨੇਡਾ ਨੇ ਭਾਰਤ ਵਿਚ ਮਹੱਤਵਪੂਰਨ ਨਿਵੇਸ਼ ਕੀਤੇ ਹਨ। ਕੈਨੇਡਾ ਭਾਰਤ ਵਿਚ ਇਕ ਮਹੱਤਵਪੂਰਨ ਵਿਦੇਸ਼ੀ ਨਿਵੇਸ਼ਕ ਵਜੋਂ ਵੀ ਉਭਰਿਆ ਹੈ। 2000 ਤੋਂ ਹੁਣ ਤੱਕ 3.6 ਬਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾ ਰਿਹਾ ਹੈ, ਜਦੋਂ ਕਿ ਕੈਨੇਡੀਅਨ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਸਟਾਕ ਅਤੇ ਕਰਜ਼ਾ ਬਾਜ਼ਾਰਾਂ ਵਿਚ ਕਾਫ਼ੀ ਪੂੰਜੀ ਲਗਾਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Tanu

Content Editor

Related News