ਆਸਾਮ ਦੇ CM ਦੀ ਪਤਨੀ ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਦਰਜ ਕਰਵਾਇਆ 100 ਕਰੋੜ ਦੀ ਮਾਣਹਾਨੀ ਦਾ ਮਾਮਲਾ

06/22/2022 5:56:42 PM

ਗੁਹਾਟੀ (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਦੀ ਪਤਨੀ ਰਿੰਕੀ ਭੂਈਆਂ ਸਰਮਾ ਨੇ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ 100 ਕਰੋੜ ਰੁਪਏ ਦੀ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ, ਜਿਨ੍ਹਾਂ ਨੇ ਪੀ.ਪੀ.ਈ. ਲਈ ਬਜ਼ਾਰ ਮੁੱਲ ਤੋਂ ਵੱਧ ਕੀਮਤਾਂ 'ਤੇ ਠੇਕਾ ਦੇਣ ਦਾ ਦੋਸ਼ ਲਗਾਇਆ ਸੀ। ਭੂਈਆਂ ਸਰਮਾ ਨੇ ਮੰਗਲਵਾਰ ਨੂੰ ਕਾਮਰੂਪ ਮਹਾਨਗਰ ਜ਼ਿਲ੍ਹੇ ਦੇ ਦਿਵਾਨੀ ਜੱਜ ਦੇ ਸਾਹਮਣੇ ਪਟੀਸ਼ਨ ਦਾਖ਼ਲ ਕੀਤੀ ਅਤੇ ਬੁੱਧਵਾਰ ਨੂੰ ਇਸ 'ਤੇ ਸੁਣਵਾਈ ਦੀ ਉਮੀਦ ਹੈ। ਭੂਈਆਂ ਦੇ ਵਕੀਲ ਪਦਮਾਧਰ ਨਾਇਕ ਨੇ ਇਹ ਜਾਣਕਾਰੀ ਦਿੱਤੀ। ਇਕ ਹੋਰ ਵਿਧਾਇਕ ਕਿਸ਼ੋਰ ਦੱਤਾ ਨੇ ਕਿਹਾ ਕਿ ਸਿਸੋਦੀਆ ਨੇ 4 ਜੂਨ ਨੂੰ ਨਵੀਂ ਦਿੱਲੀ 'ਚ ਪੱਤਰਕਾਰ ਸੰਮੇਲਨ ਸੰਬੋਧਨ ਕਰਦੇ ਹੋਏ ਕੁਝ ਦੋਸ਼ ਲਗਾਏ ਸਨ, ਜਿਸ ਨਾਲ ਰਿੰਕੀ ਭੂਈਆਂ ਸਰਮਾ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚੀ।''

ਇਹ ਵੀ ਪੜ੍ਹੋ : ਹੜ੍ਹ ਦੇ ਪਾਣੀ 'ਚ ਨਵਜਨਮੇ ਬੱਚੇ ਨੂੰ ਟੋਕਰੀ 'ਤੇ ਲੈ ਕੇ ਨਿਕਲਿਆ ਪਿਓ, ਲੋਕਾਂ ਨੇ ਯਾਦ ਕੀਤਾ ਇਹ ਅਦਭੁੱਤ ਪਲ

ਉਨ੍ਹਾਂ ਕਿਹਾ,''ਸਿਸੋਦੀਆ ਨੇ ਬਿਨਾਂ ਵਜ੍ਹਾ ਵਿਵਾਦ 'ਚ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਦਾ ਨਾਮ ਵੀ ਘਸੀਟਿਆ। ਇਸ ਲਈ ਅਸੀਂ ਮਾਣਹਾਨੀ ਦਾ ਦਾਅਵਾ ਕੀਤਾ ਹੈ।'' ਸਿਸੋਦੀਆ ਨੇ ਮੀਡੀਆ 'ਚ ਆਈ ਇਕ ਖ਼ਬਰ ਦਾ ਜ਼ਿਕਰ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਸੀ ਕਿ ਇਕ ਪਾਸੇ ਆਸਾਮ ਸਰਕਾਰ ਨੇ ਹੋਰ ਕੰਪਨੀਆਂ ਤੋਂ 600 ਰੁਪਏ 'ਚ ਨਿੱਜੀ ਸੁਰੱਖਿਆ ਉਪਕਰਣ (ਪੀ.ਪੀ.ਈ.) ਕਿਟ ਖਰੀਦੀਆਂ ਤਾਂ ਦੂਜੇ ਪਾਸੇ ਸਰਮਾ ਨੇ ਆਪਣੀ ਪਤਨੀ ਅਤੇ ਪੁੱਤਰ ਦੇ ਵਪਾਰਕ ਹਿੱਸੇਦਾਰਾਂ ਦੀਆਂ ਕੰਪਨੀਆਂ ਨੂੰ 990 ਰੁਪਏ ਦੇ ਹਿਸਾਬ ਨਾਲ ਪੀ.ਪੀ.ਈ. ਕਿਟ ਦੀ ਸਪਲਾਈ ਦੇ ਆਰਡਰ ਦਿੱਤੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News