ਸਾੜ੍ਹੀ ਨਾ ਆਈ ਪਸੰਦ, ਲਾੜੀ ਨੇ ਬਾਰਾਤ ਸਣੇ ਮੋੜ''ਤਾ ਲਾੜਾ, ਮਾਰੇ ਥੱਪੜ
Wednesday, May 13, 2026 - 05:11 PM (IST)
ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਸਹੁਰੇ ਪਰਿਵਾਰ ਵਲੋਂ ਲਿਆਂਦੀ ਸਾੜ੍ਹੀ 'ਪਸੰਦ ਨਹੀਂ' ਆਉਣ 'ਤੇ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਪੱਖਾਂ ਵਿਚਾਲੇ ਕੁੱਟਮਾਰ ਹੋਈ ਅਤੇ ਬਾਰਾਤ ਬਿਨਾਂ ਲਾੜੀ ਦੇ ਪਰਤ ਗਈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਸੁਪਰਡੈਂਟ ਮੁਹੰਮਦ ਫਹੀਮ ਕੁਰੈਸ਼ੀ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਕਟੀ ਥਾਣਾ ਖੇਤਰ ਦੇ ਦਲਨਛਪਰਾ ਪਿੰਡ ਦੇ ਵਾਸੀ ਅਜੇ ਗੋਂਡ ਦੀ ਧੀ ਕੁਮਾਰੀ ਨਿੱਕੀ ਦਾ ਵਿਆਹ ਸਹਿਤਵਾਰ ਥਾਣਾ ਖੇਤਰ ਦੇ ਮਹਾਦਨਪੁਰ ਪਿੰਡ ਦੇ ਪਵਨ ਗੋਂਡ ਦੇ ਬੇਟੇ ਵਿਸ਼ਾਲ ਗੋਂਡ ਨਾਲ ਤੈਅ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਤੈਅ ਪ੍ਰੋਗਰਾਮ ਅਨੁਸਾਰ ਰੇਵਤੀ ਥਾਣਾ ਖੇਤਰ ਦੇ ਗਾਇਘਾਟ ਪਿੰਡ ਦੇ ਪੰਚਰੁਖ ਦੇਵੀ ਮੰਦਰ 'ਚ ਲਾੜਾ ਅਤੇ ਲਾੜੀ ਦੇ ਪਰਿਵਾਰ 11 ਮਈ ਨੂੰ ਵਿਆਹ ਲਈ ਪਹੁੰਚੇ ਅਤੇ ਸ਼ਾਮ ਨੂੰ ਮੰਦਰ ਦੇ ਵੇਹੜੇ 'ਚ ਵਿਆਹ ਸਮਾਰੋਹ ਦੌਰਾਨ ਹੀ ਲਾੜੀ ਨੂੰ ਸਹੁਰੇ ਪਰਿਵਾਰ ਵਲੋਂ ਸਾੜ੍ਹੀ ਪਸੰਦ ਨਹੀਂ ਆਈ ਅਤੇ ਉਸ ਨੇ ਸਾੜ੍ਹੀ ਸੋਹਣੀ ਨਹੀਂ ਹੈ ਆਖ਼ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ। ਕੁਰੈਸ਼ੀ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਾਲੇ ਵਿਵਾਦ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਕੁੱਟਮਾਰ ਸ਼ੁਰੂ ਹੋ ਗਈ, ਜਿਸ 'ਚ ਲਾੜੀ ਦੇ ਭਰਾ ਜੀਤ ਨਾਥ ਗੋਂਡ, ਉਸ ਦੀ ਮਾਂ ਉਮਰਾਵਤੀ ਦੇਵੀ ਅਤੇ ਇਕ ਹੋਰ ਔਰਤ ਲਕਸ਼ਮੀ ਦੇਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬਾਰਾਤ ਵਾਪਸ ਆ ਗਈ। ਕੁਰੈਸ਼ੀ ਨੇ ਦੱਸਿਆ ਕਿ ਇਸ ਮਾਮਲੇ 'ਚ ਲਾੜੀ ਦੇ ਪਿਤਾ ਅਜੇ ਗੋਂਡ ਦੀ ਸ਼ਿਕਾਇਤ 'ਤੇ ਲਾੜੇ ਵਿਸ਼ਾਲ ਅਤੇ ਸਹੁਰੇ ਪਰਿਵਾਰ ਦੇ ਪਵਨ, ਹਰੇਰਾਮ ਅਤੇ ਚਾਰ ਤੋਂ 6 ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
