ਸਰਦਾਰ ਪਟੇਲ ਨੂੰ ਯਾਦ ਕਰਦੇ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ''ਤੇ ਭੜਕੀ ਕੰਗਨਾ, ਗੁੱਸੇ ''ਚ ਬੋਲ ਗਈ ਇਹ ਕੁਝ
Saturday, Oct 31, 2020 - 04:31 PM (IST)
ਨਵੀਂ ਦਿੱਲੀ (ਬਿਊਰੋ) : ਭਾਰਤ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਜੈਯੰਤੀ ਨੂੰ ਪੂਰਾ ਦੇਸ਼ ਰਾਸ਼ਟਰੀ ਏਕਤਾ ਦਿਵਸ ਦੇ ਰੂਪ 'ਚ ਮਨ੍ਹਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਟੈਚੂ ਆਫ ਯੂਨਿਟੀ ਪਹੁੰਚ ਕੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਰਾਸ਼ਟਰੀ ਏਕਤਾ ਦਿਵਸ ਪਰੇਡ 'ਚ ਹਿੱਸਾ ਲਿਆ। ਦੂਜੇ ਪਾਸੇ ਰਾਜਨੀਤਕ ਖ਼ੇਤਰ ਤੋਂ ਲੈ ਕੇ ਮਨੋਰੰਜਨ ਜਗਤ ਦੀਆਂ ਹਸਤੀਆਂ ਵੀ ਅੱਜ ਸਰਦਾਰ ਪਟੇਲ ਨੂੰ ਯਾਦ ਕਰ ਰਹੀਆਂ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਟਵਿੱਟਰ ਰਾਹੀਂ ਸਰਦਾਰ ਪਟੇਲ ਨੂੰ ਯਾਦ ਕਰਦੇ ਹੋਏ ਇਕ ਨੋਟ ਲਿਖਿਆ ਹੈ।
He sacrificed his most deserving and elected position as the First Prime Minister of India just to please Gandhi because he felt Nehru spoke better English, #SardarVallabhbhaiPatel did not suffer but Nation suffered for decades,we must shamelessly snatch what is rightfully ours. pic.twitter.com/TGxcOlDB3K
— Kangana Ranaut (@KanganaTeam) October 31, 2020
ਅਦਾਕਾਰਾ ਨੇ ਟਵਿੱਟਰ 'ਤੇ ਸਰਦਾਰ ਪਟੇਲ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਤਸਵੀਰ ਦੀ ਕੈਪਸ਼ਨ 'ਚ ਕਾਂਗਰਸ ਅਤੇ ਜਵਾਹਰ ਲਾਲ ਨਹਿਰੂ 'ਤੇ ਹਮਲਾ ਬੋਲਿਆ ਹੈ। ਇੰਨਾ ਹੀ ਨਹੀਂ ਅਦਾਕਾਰਾ ਨੇ ਮਹਾਤਮਾ ਗਾਂਧੀ ਬਾਰੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਲਿਖਿਆ ਹੈ ਉਨ੍ਹਾਂ ਨੇ ਗਾਂਧੀ ਨੂੰ ਖੁਸ਼ ਕਰਨ ਲਈ ਭਾਰਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣੇ ਸਭ ਤੋਂ ਯੋਗ ਆਹੁਦੇ ਦਾ ਬਲੀਦਾਨ ਦਿੱਤਾ ਕਿਉਂਕਿ ਉਨ੍ਹਾਂ ਨੇ (ਗਾਂਧੀ) ਲੱਗਦਾ ਸੀ ਕਿ ਨਹਿਰੂ ਬਿਹਤਰ ਅੰਗਰੇਜ਼ੀ ਬੋਲਦੇ ਹਨ। ਸਰਦਾਰ ਵੱਲਭਭਾਈ ਪਟੇਲ ਨੂੰ ਨੁਕਸਾਨ ਨਹੀਂ ਹੋਇਆ ਪਰ ਦੇਸ਼ ਕਈ ਦਹਾਕਿਆਂ ਤੋਂ ਇਸ ਤੋਂ ਪਰੇਸ਼ਾਨ ਹੈ ਤੇ ਸਾਨੂੰ ਬੇਸ਼ਰਮੀ ਨਾਲ ਖੋਹਣਾ ਚਾਹੀਦਾ ਹੈ, ਜੋ ਸਾਡੇ ਲਈ ਸਹੀ ਹੈ।
ਦੱਸਣਯੋਗ ਹੈ ਕਿ ਕੰਗਨਾ ਰਣੌਤ ਸਮਾਜਿਕ ਮੁੱਦਿਆਂ ਤੋਂ ਲੈ ਕੇ ਇਤਿਹਾਸ ਨਾਲ ਜੁੜੀਆਂ ਗੱਲਾਂ ਨੂੰ ਲੈ ਕੇ ਆਪਣੀ ਰਾਏ ਦਿੰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਅਦਾਕਾਰਾ ਨੇ ਬਾਲੀਵੁੱਡ ਹਸਤੀਆਂ ਦਾ ਨਾਂ ਲੈ ਕੇ ਸਿੱਧਾ ਨਿਸ਼ਾਨਾ ਲਾਇਆ ਹੈ।