ਪਰਿਵਾਰਕ ਮੈਂਬਰਾਂ ਸਮੇਤ ਪੁਲਸ ਅੱਗੇ ਪੇਸ਼ ਹੋਈ ਸਪਨਾ ਚੌਧਰੀ, ਜਾਣੋ ਕੀ ਹੈ ਪੂਰਾ ਮਾਮਲਾ
Saturday, Feb 18, 2023 - 09:44 PM (IST)
ਪਲਵਲ (ਗੁਰੂਦੱਤ ਗਰਗ): ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹਮੇਸ਼ਾ ਤੋਂ ਵਿਵਾਦਾਂ ਵਿਚ ਰਹੀ ਹੈ। ਇਸ ਵਾਰ ਉਹ ਆਪਣੇ ਭਰਾ ਦੀ ਵਹੁਟੀ ਵੱਲੋਂ ਦਾਜ ਤੇ ਮਾਰਕੁੱਟ ਜਿਹੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐੱਫ.ਆਈ.ਆਰ. ਕਾਰਨ ਚਰਚਾ ਵਿਚ ਹੈ। ਸਪਨਾ ਚੌਧਰੀ ਅਤੇ ਉਸ ਦੇ ਭਰਾ ਕਰਨ ਸਮੇਤ ਮਾਂ ਨੀਲਮ 'ਤੇ ਦਾਜ ਮੰਗਣ ਤੇ ਮਾਰਕੁੱਟ ਕਰਨ ਅਤੇ ਭਰਾ 'ਤੇ ਗੈਰ ਕੁਦਰਤੀ ਸਰੀਰਕ ਸਬੰਧ ਬਣਾਉਣ ਜਿਹੇ ਗੰਭੀਰ ਦੋਸ਼ ਲੱਗੇ ਹਨ। ਤਕਰੀਬਨ 25 ਦਿਨਾਂ ਤਕ ਪੁਲਸ ਤੋਂ ਬਚਦੇ ਫਿਰਣ ਤੋਂ ਬਾਅਦ ਅੱਜ ਇਹ ਤਿੰਨੇ ਪੁਲਸ ਅੱਗੇ ਪੇਸ਼ ਹੋਏ।
ਇਹ ਖ਼ਬਰ ਵੀ ਪੜ੍ਹੋ - ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਗੱਡੀ ਪਲਟਣ ਨਾਲ 2 ਬਰਾਤੀਆਂ ਦੀ ਹੋਈ ਦਰਦਨਾਕ ਮੌਤ
ਦੱਸ ਦੇਈਏ ਕਿ ਸ਼ਿਕਾਇਤ ਕਰਨ ਵਾਲੀ ਸਪਨਾ ਚੌਧਰੀ ਦੀ ਭਾਬੀ ਅਤੇ ਉਸ ਦੇ ਰਿਸ਼ਤੇਦਾਰ ਵੀ ਡੀ.ਐੱਸ.ਪੀ. ਸਾਹਮਣੇ ਮੌਜੂਦ ਰਹੇ। ਦੋਹਾਂ ਧਿਰਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਮਾਮਲੇ ਵਿਚ ਤਫਤੀਸ਼ ਅੱਗੇ ਚਲਦੀ ਰਹੇਗੀ। ਫਿਲਹਾਲ ਪੁਲਸ ਨੇ ਸਪਨਾ ਚੌਧਰੀ ਤੇ ਉਸ ਦੀ ਮਾਂ ਨੀਲਮ ਨੂੰ ਦੋਸ਼ਮੁਕਤ ਮੰਨਿਆ ਹੈ। ਜਦਕਿ ਉਸ ਦੇ ਭਰਾ ਕਰਨ ਨੂੰ ਪੁਲਸ ਛੇਤੀ ਹੀ ਗ੍ਰਿਫ਼ਤਾਰ ਕਰੇਗੀ। ਦਰਜ ਮਾਮਲੇ ਮੁਤਾਬਕ ਇਨ੍ਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਦਾਜ ਵਿਚ ਕਰੇਟਾ ਕਾਰ ਦੀ ਮੰਗ ਕੀਤੀ ਸੀ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਵਿਚ ਸ਼ਾਮਲ ਕਰ ਸਪਨਾ ਚੌਧਰੀ ਅਤੇ ਉਨ੍ਹਾਂ ਦੀ ਮਾਂ ਨੀਲਮ ਨੂੰ ਜਾਣ ਦਿੱਤਾ। ਹਾਲਾਂਕਿ ਸਪਨਾ ਨੇ ਮੀਡੀਆ ਦੇ ਸਾਹਮਣੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - SSC ਘਪਲਾ: CBI ਨੇ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਸਕੂਲਾਂ 'ਚ ਰੋਜ਼ਗਾਰ ਦਵਾਉਣ ਲਈ ਲੈਂਦੇ ਸੀ ਪੈਸੇ
ਪੜ੍ਹੋ ਕੀ ਹੈ ਪੂਰਾ ਮਾਮਲਾ
ਪਲਵਲ ਦੀ ਰਹਿਣ ਵਾਲੀ ਸਪਨਾ ਚੌਧਰੀ ਦੀ ਭਾਭੀ ਨੇ ਮਹਿਲਾ ਥਾਣੇ 'ਚ ਸ਼ਿਕਾਇਤ ਦਿੱਤੀ ਹੈ ਕਿ ਸਾਲ 2018 ਵਿਚ ਉਸਦਾ ਵਿਆਹ ਨਜ਼ਫਗੜ੍ਹ (ਦਿੱਲੀ) ਦੇ ਰਹਿਣ ਵਾਲੇ ਸਪਨਾ ਚੌਧਰੀ ਦੇ ਭਰਾ ਕਰਨ ਦੇ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਉਸ ਨੂੰ ਦਾਜ ਲਈ ਪਰੇਸ਼ਾਨ ਕੀਤਾ ਜਾਰਿਹਾ ਸੀ ਅਤੇ ਉਸ ਨਾਲ ਕਈ ਵਾਰ ਮਾਰਕੁੱਟ ਵੀ ਕੀਤੀ ਗਈ। ਪਰ ਜਦ ਉਸ ਦੇ ਧੀ ਹੋਈ ਤਾਂ ਉਸ ਦੇ ਸਹੁਰਿਆਂ ਨੇ ਧੀ ਦੇ ਜਨਮ ਤੋਂ ਬਾਅਦ ਕਰੇਟਾ ਗੱਡੀ ਦੀ ਮੰਗ ਕਰਨ ਲੱਗੇ। ਉਨ੍ਹਾਂ ਦੇ ਪਿਤਾ ਨੇ 3 ਲੱਖ ਨਕਦੀ, ਸੋਨਾ-ਚਾਂਦੀ ਤੇ ਕਪੜੇ ਦਿੱਤੇ। ਇਸ ਦੇ ਬਾਵਜੂਦ ਸਹੁਰਾ ਪਰਿਵਾਰ ਉਸ ਨੂੰ ਕਰੇਟਾ ਗੱਡੀ ਲਿਆਉਣ ਲਈ ਪਰੇਸ਼ਾਨ ਕਰਦੇ ਰਹੇ। 26 ਮਈ 2020 ਨੂੰ ਉਸ ਦੇ ਪਤੀ ਨੇ ਸ਼ਰਾਬ ਦੇ ਨਸ਼ੇ ਵਿਚ ਉਸ ਨਾਲ ਮਾਰਕੁੱਟ ਕੀਤੀ ਅਤੇ ਗੈਰ ਕੁਦਰਤੀ ਸਰੀਰਕ ਸਬੰਧ ਬਣਾਏ। ਤਕਰੀਬਨ 6 ਮਹੀਨੇ ਪਹਿਲਾਂ ਉਹ ਆਪਣੇ ਪਿਉ ਦੇ ਘਰ ਪਲਵਲ ਆ ਗਈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਮਹਿਲਾ ਥਾਣਾ ਪੁਲਸ ਨੂੰ ਦਿੱਤੀ। ਮਹਿਲਾ ਥਾਣਾ ਪੁਲਸ ਵੱਲੋਂ ਇਸ ਵਿਚ ਪੀੜਤਾ ਦੇ ਪਿਓ ਕਰਨ, ਨਨਾਣ ਸਪਨਾ ਚੌਧਰੀ ਅਤੇ ਸੱਸ ਨੀਲਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਸ਼੍ਰੀਨਗਰ 'ਚ TRF ਦੇ 2 ਅੱਤਵਾਦੀ ਕਾਬੂ, ਪਿਸਤੌਲ, ਗ੍ਰਨੇਡ ਸਣੇ ਹੋਰ ਅਸਲਾ ਬਰਾਮਦ
ਦੋਸ਼ ਤੈਅ ਹੋਣ 'ਤੇ ਹੋਵੇਗੀ ਗ੍ਰਿਫ਼ਤਾਰੀ - ਪੁਲਸ
ਪਿਛਲੇ ਮਹੀਨੇ 25 ਜਨਵਰੀ ਨੂੰ ਮਹਿਲਾ ਥਾਣੇ ਵਿਚ ਦਰਜ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਸਤਿੰਦਰ ਕੁਮਾਰ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਤੈਅ ਹੋਣ 'ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।