ਸੰਤ ਰਾਮ ਸਿੰਘ ਦੇ ਅੰਤਿਮ ਦਰਸ਼ਨ ਲਈ ਪਹੁੰਚੇ ਚਢੂਨੀ, ਰੋਂਦੇ ਹੋਏ ਬੋਲੇ- ਨਾ ਸਰਕਾਰ ਸੁਣਦੀ ਹੈ, ਨਾ ਕੋਰਟ
Thursday, Dec 17, 2020 - 03:30 PM (IST)
ਕਰਨਾਲ- ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ 21ਵੇਂ ਦਿਨ ਸਿੰਘੂ ਸਰਹੱਦ 'ਤੇ ਬੁੱਧਵਾਰ ਨੂੰ ਕਿਸਾਨਾਂ ਦੇ ਸਮਰਥਨ 'ਚ ਸੰਤ ਬਾਬਾ ਰਾਮ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਖ਼ੁਦ ਨੂੰ ਗੋਲੀ ਮਾਰ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਨਾਨਕਸਰ ਏਕ ਓਂਕਾਰ ਆਸ਼ਰਮ 'ਚ ਸੰਤ ਬਾਬਾ ਰਾਮ ਸਿੰਘ ਦੀ ਖ਼ੁਦਕੁਸ਼ੀ ਦੀ ਖ਼ਬਰ ਆਉਣ ਦੇ ਬਾਅਦ ਤੋਂ ਹੀ ਮਾਤਮ ਦਾ ਮਾਹੌਲ ਹੈ। ਸੰਤ ਬਾਬਾ ਰਾਮ ਸਿੰਘ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਆਸ਼ਰਮ 'ਚ ਰੱਖ ਦਿੱਤੀ ਗਈ ਹੈ ਤਾਂ ਕਿ ਪੈਰੋਕਾਰ ਅੰਤਿਮ ਦਰਸ਼ ਕਰ ਸਕਣ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਵੀ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ। ਇਸ ਮੌਕੇ ਉਹ ਬਹੁਤ ਰੋਏ। ਉਨ੍ਹਾਂ ਨੇ ਕਿਹਾ ਕਿ ਨਾ ਸਰਕਾਰ ਸਾਡੀ ਸੁਣਦੀ ਹੈ ਤਾਂ ਨਾ ਹੀ ਕੋਰਟ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ
ਚਢੂਨੀ ਵੀ ਕਰਨਾਲ ਪਹੁੰਚੇ ਅਤੇ ਸੰਤ ਰਾਮ ਸਿੰਘ ਦੇ ਅੰਤਿਮ ਦਰਸ਼ਨ ਕੀਤੇ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਹੀ ਸੰਤ ਰਾਮ ਸਿੰਘ ਨੇ ਗੁਰਨਾਮ ਸਿੰਘ ਚਢੂਨੀ ਨਾਲ 45 ਮਿੰਟ ਤੱਕ ਮੁਲਾਕਾਤ ਕੀਤੀ ਸੀ ਅਤੇ ਕਿਸਾਨਾਂ ਦੇ ਮੁੱਦੇ 'ਤੇ ਗੱਲ ਕੀਤੀ ਸੀ। ਉਹ ਕਿਸਾਨਾਂ ਦੀ ਹਾਲਤ ਦੇਖ ਕੇ ਉਨ੍ਹਾਂ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ। ਸੰਤ ਦੇ ਜਾਣ ਨਾਲ ਪੈਰੋਕਾਰਾਂ 'ਚ ਸੋਗ ਦੀ ਲਹਿਰ ਦੌੜ ਪਈ। ਹਰ ਕਿਸੇ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਨਮਨ ਕੀਤਾ। ਦੇਰ ਰਾਤ ਤੱਕ ਪੈਰੋਕਾਰ ਗੁਰੂ ਨਾਮ ਦਾ ਜਾਪ ਕਰਦੇ ਰਹੇ।
ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ