ਰਾਜ ਸਭਾ ’ਚ ਬੋਲੇ ਸੰਜੈ ਸਿੰਘ- ਅੰਦੋਲਨ ’ਚ ਬੈਠੇ ਕਿਸਾਨ ਨੂੰ ਕਿਹਾ ਜਾ ਰਿਹੈ ‘ਅੱਤਵਾਦੀ, ਗੱਦਾਰ’

Thursday, Feb 04, 2021 - 05:00 PM (IST)

ਰਾਜ ਸਭਾ ’ਚ ਬੋਲੇ ਸੰਜੈ ਸਿੰਘ- ਅੰਦੋਲਨ ’ਚ ਬੈਠੇ ਕਿਸਾਨ ਨੂੰ ਕਿਹਾ ਜਾ ਰਿਹੈ ‘ਅੱਤਵਾਦੀ, ਗੱਦਾਰ’

ਨਵੀਂ ਦਿੱਲੀ— ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੈ ਸਿੰਘ ਨੇ ਵੀਰਵਾਰ ਯਾਨੀ ਕਿ ਅੱਜ ਰਾਜ ਸਭਾ ’ਚ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਸਗੋਂ 4 ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦੇ ਗਏ ਹਨ। ਸੰਜੈ ਸਿੰਘ ਨੇ ਨਵੇਂ ਖੇਤੀ ਕਾਨੂੰਨਾਂ ਨੂੰ ‘ਕਾਲੇ ਕਾਨੂੰਨ’ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ 71 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ‘ਅੱਤਵਾਦੀ, ਗੱਦਾਰ, ਖ਼ਾਲਿਸਤਾਨੀ’ ਕਹਿ ਕੇ ਬੇਇੱਜ਼ਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: 26 ਜਨਵਰੀ ਦੇ ਦਿਨ ਲਾਪਤਾ ਹੋਏ ਕਿਸਾਨਾਂ ਦਾ ਪਤਾ ਲਾਏਗੀ ਦਿੱਲੀ ਸਰਕਾਰ: ਕੇਜਰੀਵਾਲ

ਸੰਜੈ ਸਿੰਘ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਉਹ ਇਕ ਫੋਨ ਕਾਲ ’ਤੇ ਗੱਲਬਾਤ ਲਈ ਤਿਆਰ ਹਾਂ, ਅਜਿਹੇ ਵਿਚ ਖ਼ੁਦ ਸਰਕਾਰ ਨੂੰ ਹੀ ਫੋਨ ਕਰ ਕੇ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ 165 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਬਜ਼ੁਰਗ ਕਿਸਾਨ ਵੀ ਇਸ ਅੰਦੋਲਨ ਵਿਚ ਸ਼ਾਮਲ ਹਨ। ਸਰਕਾਰ ਅਤੇ ਕਿਸਾਨਾਂ ਦਰਮਿਆਨ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਉਹ ਬੇਸਿੱਟਾ ਰਹੀ ਹੈ। ਕਿਸਾਨਾਂ ਨੂੰ ਨਵੇਂ ਕਾਨੂੰਨ ਸਮਝ ’ਚ ਆ ਗਏ ਹਨ, ਜਿਸ ’ਚ ਅਸੀਮਤ ਭੰਡਾਰਣ (ਸਟੋਰੇਜ) ਦੀ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਮਤ ਭੰਡਾਰਣ ਦੀ ਸਹੂਲਤ ਦੇਣ ਨਾਲ ਜਮ੍ਹਾਂਖੋਰੀ ਅਤੇ ਕਾਲਾ ਬਾਜ਼ਾਰੀ ਨੂੰ ਹੱਲਾ-ਸ਼ੇਰੀ ਮਿਲੇਗੀ। 

ਇਹ ਵੀ ਪੜ੍ਹੋ: ਹਰਿਆਣਾ: ਜੀਂਦ ਕਿਸਾਨ ਮਹਾਪੰਚਾਇਤ ’ਚ ਪਾਸ ਹੋਇਆ ਮਤਾ, ਲਏ ਗਏ 5 ਵੱਡੇ ਫ਼ੈਸਲੇ

ਸੰਜੈ ਨੇ ਕਿਹਾ ਕਿ ਇਹ ਸਰਕਾਰ 130 ਕਰੋੜ ਲੋਕਾਂ ਲਈ ਨਹੀਂ ਸਗੋਂ 4 ਪੂੰਜੀਪਤੀਆਂ ਲਈ ਹੈ, ਜਿਨ੍ਹਾਂ ਤੋਂ ਚੰਦਾ ਲੈ ਕੇ ਚੋਣ ਲੜਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਇਸ ਅੰਦੋਲਨ ਦਾ ਸਮਰਥਨ ਕਰਦੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਹ ਕਿਸਾਨਾਂ ਲਈ ਪਾਣੀ ਅਤੇ ਪਖਾਨੇ ਆਦਿ ਦਾ ਇੰਤਜ਼ਾਮ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਨੂੰ ਰੋਕ ਰਹੀ ਹੈ। ਸੰਜੈ ਸਿੰਘ ਨੇ ਦੋਸ਼ ਲਾਇਆ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਚ ਹੋਈ ਘਟਨਾ ਲਈ ਭਾਜਪਾ ਦੇ ਵਰਕਰ ਦੋਸ਼ੀ ਹਨ। ਸਿੰਘ ਨੇ ਸਵਾਲ ਕੀਤਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਕੀ ਦੁਸ਼ਮਣੀ ਹੈ? ਜੋ ਉਸ ਨੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਲੰਬੀਆਂ ਮੇਥਾਂ ਲਾ ਦਿੱਤੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ‘ਜ਼ੁਲਮ’ ਕਾਰਨ ਇਕ ਕਿਸਾਨ ਨੇਤਾ (ਰਾਕੇਸ਼ ਟਿਕੈਤ) ਰੋ ਪਏ। 

ਇਹ ਵੀ ਪੜ੍ਹੋ: ਕਾਨੂੰਨ ਵਾਪਸੀ ਦੀ ਮੰਗ 'ਤੇ ਕੀਤੀ ਕਿਲ੍ਹੇਬੰਦੀ, ਗੱਦੀ ਵਾਪਸੀ ਦੀ ਗੱਲ ’ਤੇ ਕੀ ਕਰੋਗੇ: ਰਾਕੇਸ਼ ਟਿਕੈਤ

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਕੌਮਾਂਤਰੀ ਹਸਤੀਆਂ ਦੇੇ ਸਮਰਥਨ ’ਤੇ ਹੇਮਾ ਮਾਲਿਨੀ ਨੇ ਟਵੀਟ ਕਰ ਆਖੀ ਇਹ ਗੱਲ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਰਾਏ


author

Tanu

Content Editor

Related News