ਸੰਜੇ ਰਾਊਤ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

04/01/2023 10:45:04 AM

ਮੁੰਬਈ (ਏਜੰਸੀ)- ਸ਼ਿਵਸੈਨਾ (ਯੂ.ਬੀ.ਟੀ.) ਸੰਸਦ ਮੈਂਬਰ ਅਤੇ ਮੁੱਖ ਬੁਲਾਰੇ ਸੰਜੇ ਰਾਊਤ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਾਮ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪਾਰਟੀ ਅਹੁਦਾ ਅਧਿਕਾਰੀਆਂ ਅਨੁਸਾਰ, ਧਮਕੀ ਨੂੰ ਲੈ ਕੇ ਰਾਊਤ ਨੂੰ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੇ ਮੋਬਾਇਲ 'ਤੇ ਇਕ ਵਟਸਐੱਪ ਸੰਦੇਸ਼ ਮਿਲਿਆ। ਸੰਦੇਸ਼ 'ਚ ਚਿਤਾਵਨੀ ਦਿੱਤੀ ਗਈ ਸੀ ਕਿ ਰਾਊਤ ਜਦੋਂ ਵੀ ਨਵੀਂ ਦਿੱਲੀ 'ਚ ਦਿਖਾਈ ਦਿੱਤੇ ਤਾਂ ਉਨ੍ਹਾਂ ਨੂੰ ਏ.ਕੇ.-47 ਰਾਈਫ਼ਲ ਨਾਲ ਗੋਲੀ ਮਾਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਦਰਦਨਾਕ ਹਾਦਸੇ 'ਚ ਗਈ 6 ਨੌਜਵਾਨਾਂ ਦੀ ਜਾਨ, ਦੇਰ ਰਾਤ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ ਘਰ

ਰਾਊਤ ਨੇ ਜ਼ੋਖਮ ਨਾਲ ਲੈਂਦੇ ਹੋਏ ਮੁੰਬਈ ਪੁਲਸ ਕਮਿਸ਼ਨਰ ਨੂੰ ਸੂਚਿਤ ਕੀਤਾ ਅਤੇ ਜਾਂਚ ਕੀਤੀ ਜਾ ਰਹੀ ਹੈ। ਸ਼ਿਵਸੈਨਾ (ਯੂ.ਬੀ.ਟੀ.) ਦੇ ਵਿਰੋਧੀ ਧਿਰ ਨੇਤਾ (ਪ੍ਰੀਸ਼ਦ) ਅੰਬਾਦਾਸ ਦਾਨਵੇ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਮੌਜੂਦਾ ਸੂਬਾ ਸਰਕਾਰ ਨੇ ਰਾਊਤ ਦੀ ਸੁਰੱਖਿਆ ਹਟਾ ਦਿੱਤੀ ਹੈ ਅਤੇ ਅਪੀਲ ਕੀਤੀ ਕਿ ਖ਼ਤਰਿਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਨੂੰ ਵੀ ਹਾਲ ਹੀ 'ਚ ਲਾਰੈਂਸ ਬਿਸ਼ਨੋਈ ਗਿਰੋਹ ਜਾਂ ਉਸ ਦੇ ਸਾਥੀਆਂ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News