ED ਸਾਹਮਣੇ ਪੇਸ਼ ਨਹੀਂ ਹੋਏ ਸ਼ਿਵ ਸੈਨਾ ਆਗੂ ਸੰਜੇ ਰਾਊਤ

06/28/2022 3:19:19 PM

ਮੁੰਬਈ– ਸ਼ਿਵ ਸੈਨਾ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਅੱਜ ਯਾਨੀ ਕਿ ਮੰਗਲਵਾਰ ਨੂੰ ਪੇਸ਼ ਨਹੀਂ ਹੋਏ ਹਨ। ਰਾਊਤ ਦੇ ਵਕੀਲ ਨੇ ਈਡੀ ਸਾਹਮਣੇ ਪੇਸ਼ ਹੋ ਕੇ ਵਾਧੂ ਸਮਾਂ ਮੰਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਸੰਜੇ ਰਾਊਤ ਦਾ ਵਿਵਾਦਿਤ ਬਿਆਨ, ਗੁਹਾਟੀ ਤੋਂ 40 ਵਿਧਾਇਕਾਂ ਦੀਆਂ ਆਉਣਗੀਆਂ ਲਾਸ਼ਾਂ

ਈਡੀ ਨੇ ਰਾਊਤ ਨੂੰ ਮੁੰਬਈ ਦੀ ਇਕ ਪਾਤਰ ਚੌਲ ਘੋਟਾਲੇ ਅਤੇ ਉਨ੍ਹਾਂ ਦੀ ਪਤਨੀ ਤੇ ਦੋਸਤਾਂ ਨਾਲ ਜੁੜੇ ਹੋਰ ਵਿੱਤੀ ਲੈਣ-ਦੇਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਪੁੱਛ-ਗਿੱਛ ਲਈ ਮੰਗਲਵਾਰ ਨੂੰ ਤਲਬ ਕੀਤਾ ਸੀ। ਰਾਊਤ ਨੂੰ ਅਜਿਹੇ ਸਮੇਂ ਤਲਬ ਕੀਤਾ ਗਿਆ ਹੈ, ਜਦੋਂ ਸ਼ਿਵ ਸੈਨਾ ਦੇ ਕੁਝ ਵਿਧਾਇਕਾਂ ਦੀ ਬਗਾਵਤ ਦੀ ਵਜ੍ਹਾ ਕਰ ਕੇ ਮਹਾਰਾਸ਼ਟਰ ਦੀ ਮਹਾਵਿਕਾਸ ਅਘਾੜੀ (MVA) ਸਰਕਾਰ ਦੇ ਭਵਿੱਖ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।

ਇਹ ਵੀ ਪੜ੍ਹੋ- ‘ਜਾਹਿਲ ਲੋਕ ਚੱਲਦੀਆਂ-ਫਿਰਦੀਆਂ ਲਾਸ਼ਾਂ ਹਨ’, ਬਾਗੀ ਵਿਧਾਇਕਾਂ ’ਤੇ ਸੰਜੇ ਰਾਊਤ ਦਾ ਤੰਜ਼

 

ਈਡੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਊਤ ਅਲੀਬਾਗ (ਰਾਏਗੜ੍ਹ ਜ਼ਿਲ੍ਹਾ) ਦੀ ਆਪਣੀ ਪਹਿਲਾਂ ਤੈਅ ਯਾਤਰਾ ਕਾਰਨ ਮੰਗਲਵਾਰ ਨੂੰ ਸ਼ਹਿਰ ’ਚ ਨਹੀਂ ਹਨ ਅਤੇ ਉਨ੍ਹਾਂ ਦੇ ਵਕੀਲ ਪੇਸ਼ੀ ਲਈ ਵਾਧੂ ਸਮਾਂ ਦੇਣ ਦੀ ਮੰਗ ਨੂੰ ਲੈ ਕੇ ਦੁਪਹਿਰ ਕਰੀਬ 11.15 ਵਜੇ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ। ਅਧਿਕਾਰੀ ਮੁਤਾਬਕ ਵਕੀਲ ਨੇ ਈਡੀ ਦੇ ਅਧਿਕਾਰੀਆਂ ਨੂੰ ਇਕ ਚਿੱਠੀ ਸੌਂਪੀ ਹੈ, ਜਿਸ ’ਚ ਰਾਊਤ ਨੂੰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਵਾਧੂ ਸਮਾਂ ਦੇਣ ਦੀ ਅਪੀਲੀ ਕੀਤੀ ਹੈ। ਦੱਸ ਦੇਈਏ ਕਿ ਰਾਊਤ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਖ਼ਿਲਾਫ਼ ਉਨ੍ਹਾਂ ਦੀ ਲੜਾਈ ਨੂੰ ਰੋਕਣ ਦੀ ਸਾਜਿਸ਼ ਤਹਿਤ ਉਨ੍ਹਾਂ ਨੂੰ ਈਡੀ ਨੇ ਤਲਬ ਕੀਤਾ ਹੈ।


Tanu

Content Editor

Related News