ਭਾਰਤ ਦੀ ਇਕ ਹੋਰ ਧੀ ਨੇ ਵਧਾਇਆ ਦੇਸ਼ ਦਾ ਮਾਣ, ‘ਸਪੇਸ’ ’ਚ ਜਾਣ ਵਾਲੇ ਰਾਕੇਟ ਟੀਮ ਦਾ ਬਣੀ ਹਿੱਸਾ

Saturday, Jul 17, 2021 - 04:36 PM (IST)

ਮਹਾਰਾਸ਼ਟਰ— ਮਹਾਰਾਸ਼ਟਰ ਦੇ ਇਕ ਛੋਟੇ ਜਿਹੇ ਸ਼ਹਿਰ ਤੋਂ ਨਿਕਲ ਕੇ ਅਮਰੀਕਾ ’ਚ ਪੁਲਾੜ ਰਾਕੇਟ ਬਣਾਉਣ ਵਾਲੀ ਟੀਮ ਦਾ ਹਿੱਸਾ ਬਣ ਕੇ ਸੰਜਲ ਗਾਵੰਡੇ ਨੇ ਆਪਣੇ ਸੂਬੇ ਦੇ ਨਾਲ-ਨਾਲ ਦੇਸ਼ ਦਾ ਵੀ ਮਾਣ ਵਧਾਇਆ ਹੈ। ਸੰਜਲ ਨੇ ਪਹਿਲਾਂ ਮਰਕਰੀ ਮਰੀਨ ਰੇਸਿੰਗ ਕਾਰ ਨੂੰ ਡਿਜ਼ਾਈਨ ਕੀਤਾ ਸੀ ਅਤੇ ਹੁਣ ਅਮਰੀਕਾ ’ਚ ਰਾਕੇਟ ਬਣਾਉਣ ਵਾਲੀ ਟੀਮ ਦਾ ਹਿੱਸਾ ਬਣ ਕੇ ਮਹਾਰਾਸ਼ਟਰ ਨੂੰ ਨਵੀਂ ਪਹਿਚਾਣ ਦਿੱਤੀ ਹੈ। ਦਰਅਸਲ ਬਲਿਊ ਓਰੀਜਿਨ ਕੰਪਨੀ ਦਾ ਇਹ ਰਾਕੇਟ 20 ਜੁਲਾਈ 2021 ਨੂੰ ਪੁਲਾੜ ਲਈ ਉਡਾਣ ਭਰੇਗਾ। ਇਸ ਉਡਾਣ ਵਿਚ ਸੰਜਲ ਸਿਸਟਮ ਇੰਜੀਨੀਅਰ ਦੇ ਰੂਪ ਵਿਚ ਹਿੱਸਾ ਲਵੇਗੀ। ਸੰਜਲ ਦੇ ਮਾਪੇ ਆਪਣੀ ਧੀ ਦੇ ਇਸ ਕੰਮ ਤੋਂ ਕਾਫੀ ਖੁਸ਼ ਹਨ।

PunjabKesari

ਇਹ ਵੀ ਪੜ੍ਹੋ--  60 ਮਿੰਟ ਦੀ ਪੁਲਾੜ ਯਾਤਰਾ ਤੋਂ ਪਰਤੇ ਰਿਚਰਡ ਬ੍ਰੈਨਸਨ, ਭਾਰਤ ਦੀ ਧੀ ਸ਼ਿਰੀਸ਼ਾ ਨੇ ਵੀ ਰਚਿਆ ਇਤਿਹਾਸ

ਦੱਸ ਦੇਈਏ ਕਿ ਬਲਿਊ ਓਰੀਜਿਨ ਸਪੇਸ ਕੰਪਨੀ ਦੇ ਸੰਸਥਾਪਕ ਕੋਈ ਹੋਰ ਨਹੀਂ ਸਗੋਂ ਅਮੇਜਨ ਦੇ ਸਾਬਕਾ ਸੀ. ਈ.ਓ. ਜੈਫ ਬੇਜੋਸ ਹਨ। ਪੂਰੇ ਕਲਿਆਣ ਵਿਚ ਅੱਜ ਸੰਜਲ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਹ ਇਸ ਤੋਂ ਪਹਿਲਾਂ ਅਮਰੀਕਾ ਦੇ ਮਿਸ਼ੀਗਨ, ਸ਼ਿਕਾਗੋ ਅਤੇ ਸਿਆਟੇਲ ਵਿਚ ਸੰਜਲ ਪ੍ਰਵਾਸ ਕਰ ਚੁੱਕੀ ਹੈ। ਕਲਿਆਣ ਦੇ ਕੋਲਸੇਵਾੜੀ ਕੰਪਲੈਕਸ ਦੇ ਹਨੂੰਮਾਨਨਗਰ ਵਿਚ ਜਨਮੀ ਸੰਜਲ ਨੇ ਸਕੂਲੀ ਪੜ੍ਹਾਈ ਮਾਡਲ ਸਕੂਲ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਬਿੜਲਾ ਕਾਲਜ ਤੋਂ ਕੀਤੀ। ਸੰਜਲ ਨੇ 2011 ਵਿਚ ਮੁੰਬਈ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ। 

PunjabKesari

ਇਹ ਵੀ ਪੜ੍ਹੋ- ਅਮਰੀਕਾ ਨੇ ਭਾਰਤ ਨੂੰ ਸੌਂਪੇ ‘ਮਲਟੀ ਰੋਲ’ ਹੈਲੀਕਾਪਟਰ, ਜਾਣੋ ਕੀਮਤ ਅਤੇ ਖ਼ਾਸੀਅਤਾਂ

ਸੰਜਲ ਦੇ ਮਾਪੇ ਆਪਣੀ ਧੀ ਲਈ ਬਹੁਤ ਖੁਸ਼ ਹਨ। ਸੰਜਲ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਅਤੇ ਸਾਡੇ ਸੁਫ਼ਨੇ ਨੂੰ ਸਾਕਾਰ ਕੀਤਾ ਹੈ। ਪਿਤਾ ਨੇ ਦੱਸਿਆ ਕਿ ਸੰਜਲ ਨੂੰ ਏਰੋ ਸਪੇਸ ਵਿਚ ਦਿਲਚਸਪੀ ਸੀ ਅਤੇ ਉਸ ਨੇ ਇਸ ਟੀਚੇ ਨੂੰ ਹਾਸਲ ਕਰ ਲਿਆ ਹੈ। ਅਸੀਂ ਉਸ ਦਾ ਹੌਂਸਲਾ ਵਧਾਇਆ ਹੈ, ਇਹ ਸਫ਼ਲਤਾ ਬਸ ਉਸ ਦੀ ਹੈ।


Tanu

Content Editor

Related News