ਅਗਲੇ ਹੁਕਮਾਂ ਤੱਕ ਕੁੱਟੂ ਦੇ ਆਟੇ ਦੀ ਵਿਕਰੀ ''ਤੇ ਲੱਗੀ ਪਾਬੰਦੀ
Saturday, Oct 05, 2024 - 04:43 PM (IST)
ਦੇਵਰੀਆ- ਪ੍ਰਸ਼ਾਸਨ ਨੇ ਨਰਾਤਿਆਂ ਦੌਰਾਨ ਖ਼ੁਰਾਕ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਖੁੱਲ੍ਹੇ ਕੁੱਟੂ ਦੇ ਆਟੇ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ। ਖੁੱਲ੍ਹੇ ਆਟੇ 'ਚ ਮਿਲਾਵਟ ਅਤੇ ਸਿਹਤ ਸਬੰਧੀ ਸਮੱਸਿਆਵਾਂ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਇਹ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਹੋਰ ਉੱਤਰ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਵਿਚ ਕੁੱਟੂ ਦਾ ਆਟਾ ਖਾਣ ਨਾਲ ਕਈ ਲੋਕ ਬੀਮਾਰ ਹੋ ਗਏ। ਨਰਾਤਿਆਂ ਵਰਗੇ ਵਿਸ਼ੇਸ਼ ਮੌਕਿਆਂ 'ਤੇ ਮਿਲਾਵਟੀ ਖਾਦ ਪਦਾਰਥ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਸਮਝਿਆ ਗਿਆ।
ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਖੁੱਲ੍ਹੇ ਕੁੱਟੂ ਦੇ ਆਟੇ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਹਾਇਕ ਕਮਿਸ਼ਨਰ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਨੈ ਕੁਮਾਰ ਸਹਾਏ ਨੇ ਕਿਹਾ ਹੈ ਕਿ ਵਿਭਾਗੀ ਟੀਮ ਵੱਲੋਂ ਪਿਛਲੇ ਮਹੀਨੇ ਸੂਬੇ ਦੇ ਵੱਖ-ਵੱਖ ਭੋਜਨ ਅਦਾਰਿਆਂ ਵਲੋਂ ਐਕਸ਼ਨ ਦੌਰਾਨ ਲਏ ਗਏ ਇਕੱਠੇ ਕੀਤੇ ਗਏ ਕੁੱਟੂ ਦੇ ਆਟੇ ਦੇ ਸੈਂਪਲ ਮਨੁੱਖਾਂ ਲਈ ਅਸੁਰੱਖਿਅਤ ਪਾਏ ਗਏ ਹਨ। ਉਪਰੋਕਤ ਨਮੂਨਿਆਂ ਵਿਚ ਅਫਲਾਟੌਕਸਿਨ ਦੀ ਮੌਜੂਦਗੀ ਕਾਰਨ ਇਹ ਮਨੁੱਖੀ ਜੀਵਨ ਲਈ ਘਾਤਕ ਹਨ ਅਤੇ ਇਸ ਦੇ ਸੇਵਨ ਨਾਲ ਮਨੁੱਖੀ ਸਿਹਤ ਨੂੰ ਵੱਡੇ ਪੱਧਰ 'ਤੇ ਗੰਭੀਰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਕੁੱਟੂ ਦੇ ਆਟੇ ਤੋਂ ਬਣੀਆਂ ਚੀਜ਼ਾਂ ਦੇ ਸੇਵਨ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਗਈਆਂ।
ਅਜਿਹੀਆਂ ਸਮੱਸਿਆਵਾਂ ਦੇ ਮੁੜ ਵਾਪਰਨ ਨੂੰ ਰੋਕਣ ਲਈ ਆਮ ਜਨਤਾ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜਨਹਿੱਤ 'ਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 36(3) (ਬੀ) ਤਹਿਤ ਅਗਲੇ ਹੁਕਮਾਂ ਤੱਕ ਜ਼ਿਲ੍ਹੇ ਵਿਚ ਕੁੱਟੂ ਦੇ ਆਟੇ ਦੀ ਸਟੋਰੇਜ ਅਤੇ ਵੇਚਣ ਦੀ ਪਾਬੰਦੀ ਹੈ। ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁੱਟੂ ਦੇ ਆਟੇ ਦੀ ਖਰੀਦ ਜਾਂ ਖਪਤ ਨਾ ਕਰਨ। ਨਾਲ ਹੀ ਨਿਰਮਾਤਾ ਦਾ ਪੂਰਾ ਪਤਾ FSSAI ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨੰਬਰ, ਪੈਕਿੰਗ ਦੀ ਤਾਰੀਖ਼ ਅਤੇ ਮਿਆਦ ਪੁੱਗਣ ਦੀ ਤਾਰੀਖ਼ ਨੂੰ ਦੇਖਣ ਤੋਂ ਬਾਅਦ ਹੀ ਪੈਕ ਕੀਤੇ ਆਟੇ ਦੇ ਪੈਕੇਟ ਨੂੰ ਖਰੀਦੋ।