ਭਗਵਾ ਰੰਗ ''ਚ ਰੰਗੇ ਜਾਣਗੇ ਸਰਕਾਰੀ ਕਾਲਜ, ਆਦੇਸ਼ ਹੋਇਆ ਜਾਰੀ

Sunday, Nov 10, 2024 - 05:58 PM (IST)

ਭਗਵਾ ਰੰਗ ''ਚ ਰੰਗੇ ਜਾਣਗੇ ਸਰਕਾਰੀ ਕਾਲਜ, ਆਦੇਸ਼ ਹੋਇਆ ਜਾਰੀ

ਜੈਪੁਰ (ਭਾਸ਼ਾ)- ਕਾਇਆਕਲਪ ਯੋਜਨਾ ਦੇ ਤਹਿਤ 20 ਸਰਕਾਰੀ ਕਾਲਜਾਂ ਨੂੰ ਆਪਣੀਆਂ ਇਮਾਰਤਾਂ ਅਤੇ ਪ੍ਰਵੇਸ਼ ਹਾਲਾਂ ਦੇ ਅਗਲੇ ਹਿੱਸੇ ਨੂੰ ਭਗਵਾ ਰੰਗ ਵਿਚ ਪੇਂਟ ਕਰਨ ਦੇ ਆਦੇਸ਼ ਦਿੱਤੇ ਹਨ, ਜਿਸ ਨਾਲ ਵਿਦਿਅਕ ਸੰਸਥਾਵਾਂ ਦੇ ਵਾਤਾਵਰਣ ਵਿਚ ਸਕਾਰਾਤਮਕਤਾ ਆਵੇਗੀ। 'ਕਾਇਆਕਲਪ' ਯੋਜਨਾ ਦੇਸ਼ ਵਿਚ ਜਨਤਕ ਸਿਹਤ ਸੁਵਿਧਾਵਾਂ ਵਿਚ ਸਫਾਈ, ਸਵੱਛਤਾ ਅਤੇ ਇਨਫੈਕਸ਼ਨ ਕੰਟਰੋਲ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਇਕ ਰਾਸ਼ਟਰੀ ਪਹਿਲ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਕਾਂਗਰਸ ਨੇ ਸੂਬਾ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਇਸ ਨੂੰ ਵਿਦਿਅਕ ਅਦਾਰਿਆਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਰਾਜਸਥਾਨ ਕਾਲਜ ਸਿੱਖਿਆ ਕਮਿਸ਼ਨਰੇਟ ਨੇ ਇਹ ਆਦੇਸ਼ ਜਾਰੀ ਕੀਤਾ ਹੈ। ਕਾਲਜ ਸਿੱਖਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ (ਯੋਜਨਾ) ਵਿਜੇਂਦਰ ਕੁਮਾਰ ਸ਼ਰਮਾ ਨੇ ਪਿਛਲੇ ਮਹੀਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਸੀ। ਇਸ ਤਹਿਤ ਕਾਲਜ ਦੀਆਂ ਇਮਾਰਤਾਂ ਦੇ ਸਾਹਮਣੇ ਅਤੇ ਪ੍ਰਵੇਸ਼ ਦੁਆਰ ਦਾ ਰੰਗ 'ਵਾਈਟ ਗੋਲਡ' ਅਤੇ 'ਓਰੇਂਜ ਕਰਾਊਨ' ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਆਦੇਸ਼ 'ਚ ਕਿਹਾ ਗਿਆ ਹੈ,''ਕਾਲਜ ਉੱਚ ਸਿੱਖਿਆ ਦੇ ਮੁੱਖ ਕੇਂਦਰ ਹਨ। ਕਾਲਜ ਦਾ ਅਕਾਦਮਿਕ ਮਾਹੌਲ ਅਤੇ ਦ੍ਰਿਸ਼ ਅਜਿਹਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਕਾਲਜ 'ਚ ਪ੍ਰਵੇਸ਼ ਕਰਦੇ ਹੀ ਸਕਾਰਾਤਮਕ ਮਹਿਸੂਸ ਕਰਨ। ਉੱਚ ਸਿੱਖਿਆ ਬਾਰੇ ਸਮਾਜ 'ਚ ਇਕ ਚੰਗਾ ਸੁਨੇਹਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਕਾਲਜਾਂ 'ਚ ਇਕ ਸਕਾਰਾਤਮਕ, ਸਾਫ਼-ਸੁਥਰਾ, ਸਿਹਤਮੰਦ ਅਤੇ ਵਿੱਦਿਅਕ ਮਾਹੌਲ ਸਿਰਜਣ ਲਈ ਕਾਲਜਾਂ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ।'' ਸੰਯੁਕਤ ਡਾਇਰੈਕਟਰ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ ਸਕੀਮ ਦੇ ਪਹਿਲੇ ਪੜਾਅ 'ਚ ਹਰੇਕ ਡਿਵੀਜ਼ਨ ਦੇ 2 ਸਰਕਾਰੀ ਕਾਲਜ ਸ਼ਾਮਲ ਹਨ ਅਤੇ 20 ਕਾਲਜਾਂ ਦੀਆਂ ਇਮਾਰਤਾਂ ਦੇ ਸਾਹਮਣੇ ਦੇ ਹਿੱਸੇ ਅਤੇ ਪ੍ਰਵੇਸ਼ ਹਾਲਾਂ ਨੂੰ 'ਏਸ਼ੀਅਨ ਪੇਂਟਸ ਵ੍ਹਾਈਟ ਗੋਲਡ 8292' ਅਤੇ 'ਏਸ਼ੀਅਨ ਪੇਂਟਸ ਓਰੇਂਜ' ਨਾਲ ਪੇਂਟ ਕੀਤਾ ਜਾਵੇਗਾ। ਕਾਂਗਰਸ ਦੇ ਪ੍ਰਦੇਸ਼ ਜਨਰਲ ਸਕੱਤਰ ਸਵਰਨੀਮ ਚਤੁਰਵੇਦੀ ਨੇ ਇਸ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਲਜਾਂ 'ਚ ਸਿੱਖਿਆ ਦਾ 'ਸਿਆਸੀਕਰਨ' ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ,''ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫ਼ਲ ਰਹੀ ਹੈ। ਸਰਕਾਰ ਕੋਲ ਆਪਣੀਆਂ ਉਪਲੱਬਧੀਆਂ ਦੇ ਰੂਪ 'ਚ ਦੱਸਣ ਲਈ ਕੁਝ ਵੀ ਨਹੀਂ ਹੈ ਅਤੇ ਧਿਆਨ ਹਟਾਉਣ ਲਈ, ਉਹ ਇਸ ਤਰ੍ਹਾਂ ਦੇ ਕਦਮਾਂ ਦਾ ਸਹਾਰਾ ਲੈ ਰਹੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News