ਬੇਵੱਸ ਹਾਲਤ ''ਚ ਸਚਿਨ ਤੇਂਦੁਲਕਰ ਦਾ ਜਿਗਰੀ ਯਾਰ, ਕੁਰਸੀ ਤੋਂ ਉੱਠਣਾ ਵੀ ਹੋਇਆ ਮੁਸ਼ਕਲ (ਵੇਖੋ Video)

Wednesday, Dec 04, 2024 - 02:09 AM (IST)

ਮੁੰਬਈ : 2 ਜਨਵਰੀ 2019 ਉਹ ਦਿਨ ਸੀ ਜਦੋਂ ਅਨੁਭਵੀ ਕੋਚ ਰਮਾਕਾਂਤ ਆਚਰੇਕਰ ਦਾ ਦਿਹਾਂਤ ਹੋਇਆ ਸੀ। ਹੁਣ 3 ਦਸੰਬਰ 2024 ਨੂੰ ਮੁੰਬਈ ਵਿਚ ਆਚਰੇਕਰ ਨੂੰ ਸਮਰਪਿਤ ਇਕ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਹੈ ਜਿੱਥੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਆਪਣੇ ਦੋਸਤ ਵਿਨੋਦ ਕਾਂਬਲੀ ਨੂੰ ਮਿਲੇ ਸਨ। ਸਚਿਨ ਅਤੇ ਕਾਂਬਲੀ ਦੋਵਾਂ ਨੇ ਬਚਪਨ ਵਿਚ ਰਮਾਕਾਂਤ ਆਚਰੇਕਰ ਤੋਂ ਟ੍ਰੇਨਿੰਗ ਲਈ ਸੀ ਅਤੇ ਬਾਅਦ ਵਿਚ ਦੋਵੇਂ ਭਾਰਤੀ ਰਾਸ਼ਟਰੀ ਟੀਮ ਲਈ ਖੇਡੇ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਦੋਸਤ ਆਪਸ 'ਚ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

ਪੀਟੀਆਈ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਵਿਚ ਸਚਿਨ ਤੇਂਦੁਲਕਰ ਵਿਨੋਦ ਕਾਂਬਲੀ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਕਾਂਬਲੀ ਦੀ ਕਮਜ਼ੋਰ ਹਾਲਤ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਇੰਝ ਲੱਗਦਾ ਸੀ ਜਿਵੇਂ ਕੁਰਸੀ ਤੋਂ ਉੱਠਣਾ ਵੀ ਉਨ੍ਹਾਂ ਲਈ ਔਖਾ ਹੋ ਗਿਆ ਹੋਵੇ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਿਨੋਦ ਕਾਂਬਲੀ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਉਹ ਆਪਣੇ ਆਪ ਚੱਲ ਨਹੀਂ ਪਾ ਰਹੇ ਸਨ। ਇਸ ਕਾਰਨ ਇੰਟਰਨੈੱਟ 'ਤੇ ਲੋਕਾਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ।

ਇਹ ਵੀ ਪੜ੍ਹੋ : ਫੇਂਗਲ ਤੂਫ਼ਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਮੰਤਰੀ ਨੂੰ ਪਿਆ ਮਹਿੰਗਾ, ਗੁੱਸੇ 'ਚ ਲੋਕਾਂ ਨੇ ਸੁੱਟਿਆ ਚਿੱਕੜ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਵਿਨੋਦ ਕਾਂਬਲੀ
ਵਿਨੋਦ ਕਾਂਬਲੀ ਨੇ ਕੁਝ ਸਾਲ ਪਹਿਲਾਂ ਵੱਡਾ ਖੁਲਾਸਾ ਕੀਤਾ ਸੀ ਕਿ ਉਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬੀਸੀਸੀਆਈ ਉਨ੍ਹਾਂ ਨੂੰ ਪੈਨਸ਼ਨ ਦੇ ਤੌਰ 'ਤੇ ਜੋ ਪੈਸੇ ਦਿੰਦਾ ਹੈ, ਉਸ ਨਾਲ ਉਨ੍ਹਾਂ ਦਾ ਪਰਿਵਾਰ ਗੁਜ਼ਾਰਾ ਕਰਦਾ ਹੈ। ਬੀਸੀਸੀਆਈ ਉਸ ​​ਨੂੰ 30,000 ਰੁਪਏ ਪੈਨਸ਼ਨ ਦਿੰਦਾ ਹੈ। ਕਾਂਬਲੀ ਨੇ ਤੇਂਦੁਲਕਰ ਮਿਡਲਸੈਕਸ ਗਲੋਬਲ ਅਕੈਡਮੀ ਵਿਚ ਮੈਂਟਰ ਵਜੋਂ ਵੀ ਕੰਮ ਕੀਤਾ ਹੈ, ਪਰ ਨੇਰੂਲ ਆਪਣੇ ਘਰ ਤੋਂ ਬਹੁਤ ਦੂਰ ਸੀ ਜਿਸ ਕਾਰਨ ਉਸ ਨੂੰ ਮੈਂਟਰ ਦੀ ਨੌਕਰੀ ਛੱਡਣੀ ਪਈ।

ਵਿਨੋਦ ਕਾਂਬਲੀ ਨੇ ਭਾਰਤ ਲਈ 104 ਵਨਡੇ ਮੈਚਾਂ ਵਿਚ 2,477 ਦੌੜਾਂ ਬਣਾਈਆਂ ਸਨ। ਵਨਡੇ ਕ੍ਰਿਕਟ ਵਿਚ ਉਨ੍ਹਾਂ ਨਾਂ 2 ਸੈਂਕੜੇ ਅਤੇ 14 ਅਰਧ ਸੈਂਕੜੇ ਵੀ ਹਨ। ਟੈਸਟ ਕ੍ਰਿਕਟ ਵਿਚ ਉਨ੍ਹਾਂ ਦੇ ਅੰਕੜੇ ਸ਼ਾਨਦਾਰ ਸਨ ਕਿਉਂਕਿ ਉਨ੍ਹਾਂ 17 ਟੈਸਟ ਮੈਚਾਂ ਦੀਆਂ 21 ਪਾਰੀਆਂ ਵਿਚ 1,084 ਦੌੜਾਂ ਬਣਾਈਆਂ ਸਨ। ਉਨ੍ਹਾਂ ਦੀ ਟੈਸਟ ਔਸਤ 54.20 ਸੀ ਅਤੇ ਆਪਣੇ ਛੋਟੇ ਟੈਸਟ ਕਰੀਅਰ ਵਿਚ ਉਨ੍ਹਾਂ ਨੇ 4 ਸੈਂਕੜੇ ਅਤੇ 3 ਅਰਧ ਸੈਂਕੜੇ ਲਗਾਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News