ਸੈਂਕੜੇ ਸਾਲ ਪੁਰਾਣੀ ਪਰੰਪਰਾ ਟੁੱਟੀ, ਸਬਰੀਮਾਲਾ ਮੰਦਰ 'ਚ ਨਤਮਸਤਕ ਹੋਈਆਂ ਔਰਤਾਂ

Wednesday, Jan 02, 2019 - 12:50 PM (IST)

ਸੈਂਕੜੇ ਸਾਲ ਪੁਰਾਣੀ ਪਰੰਪਰਾ ਟੁੱਟੀ, ਸਬਰੀਮਾਲਾ ਮੰਦਰ 'ਚ ਨਤਮਸਤਕ ਹੋਈਆਂ ਔਰਤਾਂ

ਤਿਰੂਅਨੰਤਪੁਰਮ— ਸਬਰੀਮਾਲਾ ਮੰਦਰ ਵਿਚ ਅੱਜ ਭਾਵ ਬੁੱਧਵਾਰ ਨੂੰ ਕੇਰਲ ਦੀਆਂ ਦੋ ਔਰਤਾਂ ਨੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਔਰਤਾਂ ਵਲੋਂ ਸਬਰੀਮਾਲਾ ਮੰਦਰ 'ਚ ਐਂਟਰੀ ਕਰਨ ਨਾਲ ਸੈਂਕੜੇ ਸਾਲ ਪੁਰਾਣੀ ਪਰੰਪਰਾ ਟੁੱਟ ਗਈ ਹੈ। ਇਥੇ ਦੱਸ ਦਈਏ ਕਿ ਬੀਤੇ ਸਾਲ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ 10-50 ਸਾਲ ਦੀਆਂ ਔਰਤਾਂ ਨੂੰ ਮੰਦਰ ਵਿਚ ਦਾਖਲ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਇਸ ਫੈਸਲੇ ਤੋਂ ਬਾਅਦ ਵੀ ਅਜੇ ਤਕ ਵੀ ਔਰਤਾਂ ਭਗਵਾਨ ਅਯੱਪਾ ਦੇ ਦਰਸ਼ਨ ਨਹੀਂ ਕਰ ਸਕੀਆਂ ਹਨ। ਕਈ ਔਰਤ ਵਰਕਰਾਂ ਨੇ ਵੀ ਮੰਦਰ ਵਿਚ ਪ੍ਰਵੇਸ਼ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰੀ ਵਿਰੋਧ ਕਾਰਨ ਅਜਿਹਾ ਨਹੀਂ ਕਰ ਸਕੀਆਂ।

ਮੀਡੀਆ ਰਿਪੋਰਟਾਂ ਮੁਤਾਬਕ ਬਿੰਦੂ ਅਤੇ ਕਨਕਦੁਰਗਾ ਨਾਂ ਦੀਆਂ ਦੋ ਔਰਤਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਗਵਾਨ ਅਯੱਪਾ ਦੇ ਦਰਸ਼ਨ ਕੀਤੇ ਹਨ। ਦੋਹਾਂ ਔਰਤਾਂ ਨੇ ਸਥਾਨਕ ਚੈਨਲ ਨੂੰ ਦੱਸਿਆ ਕਿ ਉਨ੍ਹਾਂ ਨੇ ਤੜਕੇ ਸਾਢੇ 3 ਵਜੇ ਦਰਸ਼ਨ ਕੀਤੇ। ਔਰਤਾਂ ਨਾਲ ਪੁਲਸ ਵਾਲੇ ਵੀ ਸਨ ਅਤੇ ਉਹ ਮੰਦਰ ਅੰਦਰ ਗਈਆਂ। ਦੋਹਾਂ ਔਰਤਾਂ ਦੀ ਉਮਰ 40 ਦੱਸੀ ਜਾ ਰਹੀ ਹੈ। 40 ਸਾਲ ਦੀਆਂ ਇਨ੍ਹਾਂ ਔਰਤਾਂ ਵਲੋਂ ਭਗਵਾਨ ਅਯੱਪਾ ਦੇ ਦਰਸ਼ਨਾਂ ਨਾਲ ਹੀ ਸਬਰੀਮਾਲਾ 'ਚ ਚਲੀ ਆ ਰਹੀ ਸੈਂਕੜੇ ਸਾਲ ਪੁਰਾਣੀ ਪਰੰਪਰਾ ਵੀ ਟੁੱਟ ਗਈ। ਇਸ ਤੋਂ ਪਹਿਲਾਂ ਕਈ ਔਰਤਾਂ ਨੇ ਸਬਰੀਮਾਲਾ ਦੀ ਚੜ੍ਹਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰੀ ਵਿਰੋਧ ਕਾਰਨ ਸਾਰਿਆਂ ਨੂੰ ਵਾਪਸ ਪਰਤਣਾ ਪਿਆ।


author

Tanu

Content Editor

Related News