ਟਰੱਕ ''ਚ ਲੁਕ ਕੇ ਸ਼ਿਮਲੇ ਜਾ ਰਹੀ ਵਿਦੇਸ਼ੀ ਮਹਿਲਾ ਸਮੇਤ 3 ਲੋਕਾਂ ''ਤੇ ਮਾਮਲਾ ਦਰਜ

Thursday, May 07, 2020 - 06:59 PM (IST)

ਟਰੱਕ ''ਚ ਲੁਕ ਕੇ ਸ਼ਿਮਲੇ ਜਾ ਰਹੀ ਵਿਦੇਸ਼ੀ ਮਹਿਲਾ ਸਮੇਤ 3 ਲੋਕਾਂ ''ਤੇ ਮਾਮਲਾ ਦਰਜ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਜ਼ਿਲੇ ਦੇ ਸ਼ੋਘੀ ਪੁਲਸ ਨੇ ਟਰੱਕ 'ਚ ਲੁਕ ਕੇ ਜਾ ਰਹੀ ਇਕ ਵਿਦੇਸ਼ੀ ਮਹਿਲਾ ਸਮੇਤ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕੁਆਰੰਟੀਨ 'ਚ ਭੇਜ ਦਿੱਤਾ ਹੈ। ਇਸ 'ਚ ਟਰੱਕ ਡਰਾਈਵਰ, ਕਲੀਨਰ ਅਤੇ ਉਸ ਦਾ ਬੇਟਾ ਵੀ ਸ਼ਾਮਲ ਹੈ। ਵਿਦੇਸ਼ੀ ਮਹਿਲਾ ਰੂਸੀ ਨਾਗਰਿਕ ਦੱਸੀ ਗਈ ਹੈ। ਪੁਲਸ ਅਫਸਰ ਸ਼ਿਮਲਾ ਓਮਪਤੀ ਜਮਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 3 ਵਿਅਕਤੀਆਂ ਨੂੰ ਫਿਲਹਾਲ ਸ਼ੋਘੀ 'ਚ ਜਦਕਿ ਰੂਸ ਦੀ ਮਹਿਲਾ ਨੂੰ ਕਬਾਇਲੀ ਭਵਨ ਢਲੀ 'ਚ ਕੁਆਰੰਟੀਨ ਕਰ ਦਿੱਤਾ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਕੁੱਲੂ ਦਾ ਲੜਕਾ ਨੋਇਡਾ ਦੀ ਕਿਸੇ ਕੰਪਨੀ 'ਚ ਕੰਮ ਕਰਦਾ ਸੀ, ਜੋ ਰੂਸੀ ਮਹਿਲਾ ਦੇ ਸੰਪਰਕ 'ਚ ਆਇਆ ਅਤੇ ਇਹ ਲੋਕ ਇਕੱਠੇ ਰਹਿਣ ਲੱਗੇ। ਹੁਣ ਇਹ ਲੜਕਾ ਇਸ ਮਹਿਲਾ ਨੂੰ ਆਪਣੇ ਪਿੰਡ ਕੁੱਲੂ ਲਿਜਾਣਾ ਚਾਹੁੰਦਾ ਸੀ, ਜਿੱਥੇ ਇਹ ਦੋਵੇਂ ਵਿਆਹ ਕਰਵਾਉਣ ਵਾਲੇ ਸੀ। ਇਸ ਲਈ ਇਨ੍ਹਾਂ ਨੇ ਟਰੱਕ ਰਾਹੀਂ ਦਿੱਲੀ ਤੋਂ ਸ਼ਿਮਲਾ ਤੱਕ ਦਾ ਸਫਰ ਤੈਅ ਕੀਤਾ। ਜੇਕਰ ਇਹ ਸ਼ਿਮਲਾ ਪਹੁੰਚ ਜਾਂਦੇ ਤਾਂ ਇੱਥੋ ਇਨ੍ਹਾਂ ਦਾ ਕੁੱਲੂ ਜਾਣ ਦਾ ਪ੍ਰੋਗਰਾਮ ਸੀ ਪਰ ਇਸ ਤੋਂ ਪਹਿਲਾ ਹੀ ਇਹ ਲੋਕਾਂ ਨੂੰ ਸ਼ਿਮਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ 'ਤੇ ਅਮਲਾ ਕੀਤਾ ਜਾਵੇਗਾ।


author

Iqbalkaur

Content Editor

Related News